ਮੂਰਖਤਾ ਭਰੇ ਬਿਆਨ ਦੇਣ ਦੀ ਜਗ੍ਹਾ..... ਸਾਬਕਾ ਕ੍ਰਿਕਟਰ ਨੇ ਪੰਡਯਾ ਅਤੇ ਟੀਮ ''ਤੇ ਵਿੰਨ੍ਹਿਆ ਨਿਸ਼ਾਨਾ

Monday, Aug 14, 2023 - 07:55 PM (IST)

ਸਪੋਰਟਸ ਡੈਸਕ : ਟੀਮ ਇੰਡੀਆ ਨੇ ਵੈਸਟਇੰਡੀਜ਼ ਖ਼ਿਲਾਫ਼ ਪੰਜਵਾਂ ਅਤੇ ਆਖ਼ਰੀ ਟੀ20 ਮੈਚ  8 ਵਿਕਟਾਂ ਨਾਲ ਹਾਰਨ ਦੇ ਨਾਲ ਹੀ 2021 'ਤੋਂ ਆਪਣੀ ਪਹਿਲੀ ਟੀ20 ਸੀਰੀਜ਼ ਗੁਆ ਦਿੱਤੀ। ਇਹ 7 ਸਾਲ 'ਚ ਵੈਸਟਇੰਡੀਜ਼ ਖ਼ਿਲਾਫ਼ ਭਾਰਤ ਦੀ ਪਹਿਲੀ ਸੀਰੀਜ਼ ਹਾਰ ਵੀ ਹੈ। ਕੈਰੇਬੀਆਈ ਟੀਮ ਨੇ ਬ੍ਰੈਂਡਨ ਕਿੰਗ ਦੀ ਅਜੇਤੂ  85 ਦੌੜਾਂ ਦੀ ਪਾਰੀ ਦੀ ਮਦਦ ਨਾਲ ਸਿਰਫ਼ 18 ਓਵਰਾਂ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ 170 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਇਹ ਲੜੀ ਦੀ ਹਾਰ ਕਈ ਕ੍ਰਿਕਟ ਮਾਹਰਾਂ ਅਤੇ ਸਾਬਕਾ ਕ੍ਰਿਕਟਰਾਂ ਨੂੰ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ 'ਚੋਂ ਇੱਕ ਵੈਂਕਟੇਸ਼ ਪ੍ਰਸਾਦ ਹੈ। 

ਪ੍ਰਸਾਦ ਨੇ ਲੜੀ ਦੀ ਹਾਰ 'ਤੋਂ ਬਾਅਦ ਟਵਿੱਟਰ 'ਤੇ ਕਿਹਾ, 'ਭਾਰਤ ਪਿਛਲੇ ਕੁਝ ਸਮੇਂ 'ਤੋਂ ਸੀਮਿਤ ਓਵਰਾਂ ਲਈ ਇੱਕ ਬਹੁਤ ਆਮ ਜਿਹੀ ਟੀਮ ਰਹੀ ਹੈ। ਉਹ ਵੈਸਟਇੰਡੀਜ਼ ਦੀ ਉਸ ਟੀਮ 'ਤੋਂ ਹਾਰ ਗਏ ਜੋ ਕੁਝ ਮਹੀਨੇ ਪਹਿਲਾਂ T20I ਵਿਸ਼ਵ ਕੱਪ ਲਈ ਕੁਆਲੀਫਾਈ ਵੀ ਨਹੀਂ ਕਰ ਸਕੀ ਸੀ। ਅਸੀਂ ਵਨਡੇ ਸੀਰੀਜ਼ ਵੀ ਹਾਰ ਗਏ। ਉਮੀਦ ਹੈ ਕਿ ਉਹ ਮੂਰਖਤਾ ਭਰੇ ਬਿਆਨ ਦੇਣ ਦਾ ਜਗ੍ਹਾ ਆਤਮ-ਨਿਰੀਖਣ ਕਰਨਗੇ।

ਪ੍ਰਸਾਦ ਨੇ ਅੱਗੇ ਕਿਹਾ,'ਕੇਵਲ 50 ਓਵਰ ਹੀ ਨਹੀਂ, ਵੈਸਟਇੰਡੀਜ਼ ਪਿਛਲੇ ਅਕਤੂਬਰ-ਨਵੰਬਰ 'ਚ T20I ਵਿਸ਼ਵ ਕੱਪ ਲਈ ਵੀ ਕੁਆਲੀਫਾਈ ਨਹੀਂ ਕਰ ਸਕੀ ਸੀ। ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਟੀਮ ਇੰਡੀਆ ਖ਼ਰਾਬ ਪ੍ਰਦਰਸ਼ਨ ਕਰਦੀ ਹੈ ਅਤੇ ਪ੍ਰਕਿਰਿਆ ਦੀ ਬਹਾਨੇ 'ਚ ਇਸਨੂੰ ਲੁਕੋ ਦਿੰਦੀ ਹੈ । ਉਹ ਭੁੱਖ , ਅੱਗ ਗਾਇਬ ਹੈ ਅਤੇ ਅਸੀਂ ਇੱਕ ਵਹਿਮ 'ਚ ਰਹਿੰਦੇ ਹਾਂ।'

ਉਸਨੇ 'ਪ੍ਰੋਸੈਸ' ਸ਼ਬਦ ਦੇ ਇਸਤੇਮਾਲ ਦੀ ਵੀ ਅਲੋਚਨਾ ਕੀਤੀ। ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ,'' ਉਹ ਹਾਰ ਲਈ ਜ਼ਿੰਮੇਦਾਰ ਹੈ ਅਤੇ ਉਸਨੂੰ ਜਵਾਬਦੇਹ ਹੋਣ ਦੀ ਲੋੜ ਹੈ। ਪ੍ਰਕਿਰਿਆ ਅਤੇ ਅਜਿਹੇ ਸ਼ਬਦਾਂ ਦੀ ਹੁਣ ਦੁਰਵਰਤੋਂ ਹੋ ਰਹੀ ਹੈ । ਐਮ. ਐਸ .ਦਾ ਮਤਲਬ ਇਹੀ ਸੀ, ਲੋਕ ਹੁਣ ਸਿਰਫ਼ ਸ਼ਬਦ ਦਾ ਪ੍ਰਯੋਗ ਕਰਦੇ ਹਨ। ਚੋਣ 'ਚ ਕੋਈ ਨਿਰੰਤਰਤਾ ਨਹੀਂ ਹੈ, ਬੇਤਰਤੀਬ ਚੀਜ਼ਾਂ ਨਿਰੰਤਰ ਹੋ ਰਹੀਆਂ ਹਨ।'


Tarsem Singh

Content Editor

Related News