ਹੀਰੋ ਲਈ ਮਿਲਿਆ-ਜੁਲਿਆ ਰਿਹਾ ਡਕਾਰ ਰੈਲੀ ਦਾ ਪਹਿਲਾ ਗੇੜ

Sunday, Jan 05, 2020 - 11:54 PM (IST)

ਹੀਰੋ ਲਈ ਮਿਲਿਆ-ਜੁਲਿਆ ਰਿਹਾ ਡਕਾਰ ਰੈਲੀ ਦਾ ਪਹਿਲਾ ਗੇੜ

ਅਲ ਵਜ (ਸਾਊਦੀ ਅਰਬ)— ਹੀਰੋ ਮੋਟਰਸਪੋਰਟਸ ਲਈ ਡਕਾਰ ਰੈਲੀ 2020 ਦਾ ਪਹਿਲਾ ਗੇੜ ਐਤਵਾਰ ਨੂੰ ਇਥੇ ਮਿਲਿਆ-ਜੁਲਿਆ ਰਿਹਾ, ਜਿਥੇ ਪਹਿਲੀ ਵਾਰ ਟੀਮ ਨਾਲ ਜੁੜੇ ਪੁਰਤਗਾਲ ਦੇ ਧਾਕੜ ਡਰਾਈਵਰ ਪਾਓਲੋ ਗੋਂਸਾਲਵੇਜ 12ਵੇਂ ਸਥਾਨ 'ਤੇ ਰਿਹਾ ਜਦਕਿ ਭਾਰਤੀ ਰਾਈਡਰ ਸੀ. ਐੱਸ. ਸੰਤੋਸ਼ ਨੇ 37ਵਾਂ ਸਥਾਨ ਹਾਸਲ ਕੀਤਾ। ਪਹਿਲੀ ਵਾਰ ਸਾਊਦੀ ਅਰਬ ਵਿਚ ਹੀ ਰਹੀ ਇਸ ਰੈਲੀ ਵਿਚ ਐਤਵਾਰ ਨੂੰ ਰਾਈਡਰਸ ਨੇ ਜ਼ਿਆਦਾ ਖਤਰਾ ਚੁੱਕਣਾ ਸਹੀ ਨਹੀਂ ਸਮਝਿਆ ਤੇ ਸਾਵਧਾਨੀ ਨਾਲ ਪਹਿਲੇ ਗੇੜ ਨੂੰ ਪੂਰਾ ਕੀਤਾ। ਹੀਰੋ ਟੀਮ 'ਚ ਸ਼ਾਮਲ ਜਰਮਨੀਦੇ ਨੋਜਵਾਨ ਰਾਈਡਰ ਸੇਬੇਸਿਟਅਨ ਬੁਹਲੇਰ ਨੇ ਹਾਲਾਂਕਿ ਪ੍ਰਭਾਵਿਤ ਕੀਤਾ ਤੇ ਇਸ ਗੇੜ 'ਚ 31ਵੇਂ ਸਥਾਨ 'ਤੇ ਰਹੇ। ਟੀਮ ਦੇ ਅਨੁਭਵੀ ਰਾਈਡਰ ਪੁਰਤਗਾਲ ਦਾ ਜੋਕਿਮ ਰੋਡ੍ਰਿਗਜ ਪਹਿਲੇ ਗੇੜ ਦੀ ਰੇਸ ਨੂੰ ਪੂਰਾ ਨਹੀਂ ਕਰ ਸਕੇ। ਉਸਦੀ ਬਾਈਕ 'ਚ ਕੁਝ ਸਮੱਸਿਆ ਆ ਗਈ, ਜਿਸ ਨਾਲ ਉਹ ਰੇਸ ਜਾਰੀ ਨਹੀਂ ਰੱਖ ਸਕਿਆ। ਰੈਲੀ ਦਾ ਹਿੱਸਾ ਬਣੇ ਰਹਿਣ ਦੇ ਲਈ ਉਸ ਨੂੰ (ਵਾਈਲਡ ਕਾਰਡ) ਦੀ ਮਦਦ ਲੈਣੀ ਹੋਵੇਗੀ। ਡਕਾਰ ਰੈਲੀ 'ਚ ਪਹਿਲੀ ਬਾਰ ਵਾਈਲਡ ਕਾਰਡ ਦਾ ਇਸਤਮਾਲ ਹੋ ਰਿਹਾ ਹੈ ਜਿਸ ਦੇ ਤਹਿਤ ਆਉਣ ਵਾਲੇ ਪ੍ਰਤੀਯੋਗੀ ਦੇ ਨਤੀਜੇ ਨੂੰ ਆਖਰੀ ਨਤੀਜੇ 'ਚ ਸ਼ਾਮਲ ਨਹੀਂ ਕੀਤਾ ਜਾਂਦਾ ਪਰ ਅਲੱਗ-ਅਲੱਗ ਗੇੜ 'ਚ ਰੈਂਕਿੰਗ ਹਾਸਲ ਕਰਨ ਦਾ ਹੱਕਦਾਰ ਰਹਿੰਦਾ ਹੈ। ਜੇਕਰ ਰੋਡਿਗਸ ਦੀ ਬਾਈਕ ਠੀਕ ਹੋ ਜਾਂਦੀ ਹੈ ਤਾਂ ਉਹ ਵਾਈਲਡ ਕਾਰਡ ਹਾਸਲ ਕਰਨ ਵਾਲਾ ਪਹਿਲਾ ਰਾਈਡਰ ਬਣੇਗਾ।


author

Gurdeep Singh

Content Editor

Related News