ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਬਣੇ ਪਿਤਾ, ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ
Sunday, Feb 21, 2021 - 04:47 PM (IST)
ਸਪੋਰਟਸ ਡੈਸਕ: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਪਿਤਾ ਬਣ ਗਏ ਹਨ। ਸਿਧਾਰਥ ਕੌਲ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ। ਸਿਧਾਰਥ ਕੌਲ ਦੀ ਪਤਨੀ ਹਰਸਿਮਰਤ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਦੱਸ ਦੇਈਏ ਕਿ ਉਸ ਦੇ ਪਤਨੀ ਨੇ 17 ਫਰਵਰੀ ਨੂੰ ਪੁੱਤਰ ਨੂੰ ਜਨਮ ਦਿੱਤਾ। ਸਿਧਾਰਥ ਕੌਲ ਨੇ ਟਵਿਟਰ ’ਤੇ ਜਾਣਕਾਰੀ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਗਵਾਨ ਦੇ ਆਸ਼ੀਰਵਾਦ ਨਾਲ ਸਾਡੇ ਘਰ ਪੁੱਤਰ ਨੇ ਜਨਮ ਲਿਆ।
ਸਿਧਾਰਥ ਕੌਲ ਸਾਲ 2008 ’ਚ ਅੰਡਰ-19 ਵਿਸ਼ਵ ਜੇਤੂ ਟੀਮ ਦੇ ਮੈਂਬਰ ਰਹਿ ਚੁੱਕੇ ਹਨ। ਵਿਰਾਟ ਕੋਹਲੀ ਦੀ ਕਪਤਾਨੀ ਉਨ੍ਹਾਂ ਨੇ ਅੰਡਰ-19 ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਵਿਕਟ ਚਟਕਾਏ ਹਨ। ਭਾਰਤ ਲਈ ਅੰਡਰ-19 ਦੇ ਵਿਸ਼ਵ ਜੇਤੂ ਬਣਨ ’ਤੇ ਉਨ੍ਹਾਂ ਦੀ ਗੇਂਦਬਾਜ਼ੀ ਦੀ ਖ਼ੂਬ ਤਾਰੀਫ਼ ਹੋਈ ਪਰ ਉਸ ਨੂੰ ਭਾਰਤੀ ਟੀਮ ’ਚ ਘੱਟ ਹੀ ਮੌਕੇ ਮਿਲੇ।
ਸਿਧਾਰਥ ਕੌਲ ਨੇ ਭਾਰਤ ਲਈ 3 ਵਨਡੇ ਮੈਚ ਖੇਡੇ ਹਨ ਜਿਨ੍ਹਾਂ ’ਚੋਂ ਉਸ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ ਅਤੇ ਉਸ ਨੂੰ ਕੋਈ ਵਿਕਟ ਹਾਸਲ ਨਹੀਂ ਹੋਇਆ। ਉੱਧਰ ਟੀ20 ’ਚ ਇੰਨੇ ਹੀ ਮੈਚਾਂ ’ਚ ਉਨ੍ਹਾਂ ਦੇ ਨਾਂ 4 ਵਿਕਟਾਂ ਹਨ। ਜਦੋਂਕਿ ਆਈ.ਪੀ.ਐੱਲ. ’ਚ ਉਹ ਕੋਈ ਟੀਮਾਂ ਵੱਲੋਂ ਖੇਡ ਚੁੱਕੇ ਹਨ। ਆਈ.ਪੀ.ਐੱਲ. ਦੇ 46 ਮੈਚਾਂ ’ਚ ਉਸ ਦੇ ਨਾਂ 51 ਵਿਕਟਾਂ ਹਨ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।