ਦੌੜਾਂ ਦਾ ਪਹਾੜ ਬਣਾ ਚੁੱਕੇ ਇਸ ਕ੍ਰਿਕਟਰ ਲਈ ਪ੍ਰਸ਼ੰਸਕ ਨੇ ਕੀਤੀ ਭਾਵੁਕ ਪੋਸਟ

Thursday, May 20, 2021 - 05:53 PM (IST)

ਦੌੜਾਂ ਦਾ ਪਹਾੜ ਬਣਾ ਚੁੱਕੇ ਇਸ ਕ੍ਰਿਕਟਰ ਲਈ ਪ੍ਰਸ਼ੰਸਕ ਨੇ ਕੀਤੀ ਭਾਵੁਕ ਪੋਸਟ

ਨਵੀਂ ਦਿੱਲੀ : ਭਾਰਤ ’ਚ ਕ੍ਰਿਕਟ ਨੂੰ ਲੈ ਕੇ ਲੋਕ ਕਾਫੀ ਕ੍ਰੇਜ਼ੀ ਹਨ। ਉਥੇ ਹੀ, ਫੇਵਰੇਟ ਕ੍ਰਿਕਟਰ ਨੂੰ ਲੈ ਕੇ ਬਹੁਤ ਭਾਵੁਕ ਹਨ। ਅਜਿਹੇ ਹੀ ਇਕ ਕ੍ਰਿਕਟ ਫੈਨ ਨੇ ਆਪਣੇ ਫੇਵਰੇਟ ਕ੍ਰਿਕਟਰ ਮਨਦੀਪ ਸਿੰਘ ਦੇ ਟੀਮ ਇੰਡੀਆ ’ਚ ਜਗ੍ਹਾ ਨਾ ਬਣਾਉਣ ’ਤੇ ਇਕ ਭਾਵੁਕ ਪੋਸਟ ਕੀਤੀ ਹੈ। ਡਾ. ਹਰਵੀਰ ਸਿੰਘ ਨੇ ਆਪਣੇ ਟਵਿਟਰ ਅਕਾਊਂਟ  ’ਤੇ ਮਨਦੀਪ ਦੇ ਰਣਜੀ ਸੀਜ਼ਨ ਦੌਰਾਨ ਬਣਾਈਆਂ ਦੌੜਾਂ ਦੇ ਪਹਾੜ ਦਾ ਇਕ ਸਕ੍ਰੀਨ ਸ਼ਾਟ ਸ਼ੇਅਰ ਕੀਤਾ ਹੈ। ਜਿਸ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ ਕਿ ਜੇ ਇੰਨੀਆਂ ਦੌੜਾਂ ਬਣਾਉਣ ਦੇ ਬਾਵਜੂਦ ਤੁਹਾਨੂੰ ਟੀਮ ਇੰਡੀਆ ’ਚ ਜਗ੍ਹਾ ਨਹੀਂ ਮਿਲਦੀ ਤਾਂ ਪਤਾ ਨਹੀਂ ਕਿਸ ਤਰ੍ਹਾਂ ਮਿਲੇਗੀ।

PunjabKesari

ਖਾਸ ਗੱਲ ਇਹ ਹੈ ਕਿ ਮਨਦੀਪ ਨੇ ਵੀ ਇਸ ਪੋਸਟ ਨੂੰ ਲਾਈਕ ਕੀਤਾ ਹੈ। ਮਨਦੀਪ ਸਿੰਘ ਨੇ ਭਾਰਤ ਲਈ 2016 ’ਚ ਡੈਬਿਊ ਕੀਤਾ ਸੀ। ਧੋਨੀ ਦੀ ਕਪਤਾਨੀ ’ਚ ਉਨ੍ਹਾਂ ਨੇ ਜ਼ਿਬਾਬਵੇ ਖਿਲਾਫ਼ 3 ਟੀ-20 ਅੰਤਰਰਾਸ਼ਟਰੀ ਮੈਚ ਮਿਲੇ ਸਨ। ਜਿਨ੍ਹਾਂ ’ਚ ਉਨ੍ਹਾਂ ਨੇ 52 ਦੌੜਾਂ ਦੀ ਅਜੇਤੁ ਪਾਰੀ ਖੇਡੀ ਸੀ। ਇਸ ਤੋਂ ਬਾਅਦ ਉਹ ਟੀਮ ਇੰਡੀਆ ’ਚ ਜਗ੍ਹਾ ਨਹੀਂ ਬਣਾ ਸਕੇ। ਘਰੇਲੂ ਸੈਸ਼ਨ ’ਚ ਉਹ ਪੰਜਾਬ ਵੱਲੋਂ ਖੇਡਦੇ ਹਨ। ਉਹ ਦੌੜਾਂ ਬਣਾਉਂਦੇ ਹਨ ਪਰ ਚੋਣਕਾਰਾਂ ਦੀ ਨਜ਼ਰ ਉਨ੍ਹਾਂ ’ਤੇ ਨਹੀਂ ਪੈਂਦੀ। ਇਸੇ ਨੂੰ ਲੈ ਕੇ ਕ੍ਰਿਕਟ ਫੈਨਜ਼ ਨੇ ਆਪਣੀ ਪੋਸਟ ’ਚ ਲਿਖਿਆ।

 

ਮੇਰੀ ਫੇਵਰੇਟ ਫਿਲਮ ‘ਇਕਬਾਲ’ ਦਾ ਇਕ ਡਾਇਲਾਗ ਹੈ, ਜਿਸ ’ਚ ਨਸੀਰੂਦੀਨ ਸ਼ਾਹ ਇਕਬਾਲ ਨੂੰ ਕਹਿੰਦੇ ਹਨ ਕਿ ਜੇ ਇੰਨਾ ਕੁਝ ਕਰਨ ਤੋਂ ਬਾਅਦ ਵੀ ਤੁਸੀਂ ਇੰਡੀਅਨ ਟੀਮ ’ਚ ਸਿਲੈਕਟ ਨਹੀਂ ਹੋਏ, ਤਾਂ ਪਤਾ ਨਹੀਂ ਕਿਸ ਤਰ੍ਹਾਂ ਸਿਲੈਕਟ ਹੋਵੋਗੇ, ਵਾਹਿਗੁਰੂ ਮਿਹਰ ਰੱਖੇ। ਸਾਂਝੀ ਕੀਤੀ ਗਈ ਫੋਟੋ ’ਚ ਮਨਦੀਪ ਬੱਲੇਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਹੇਠਾਂ ਉਨ੍ਹਾਂ ਦਾ ਸੀਜ਼ਨ ’ਚ ਪ੍ਰਦਰਸ਼ਨ ਦਿਖਾਇਆ ਗਿਆ ਹੈ, ਜਿਸ ’ਚ ਇਕ ਦੋਹਰਾ ਸੈਂਕੜਾ, ਇਕ ਸੈਂਕੜਾ ਤੇ ਤਿੰਨ ਅਰਧ ਸੈਂਕੜੇ ਵੀ ਹਨ। ਮਨਦੀਪ ਸਿੰਘ ਫਿਲਹਾਲ ਪੰਜਾਬ ਕਿੰਗਜ਼ ਦੇ ਨਾਲ ਆਈ. ਪੀ. ਐੱਲ. ’ਚ ਜੁੜੇ ਹੋਏ ਹਨ। 
 
 


author

Manoj

Content Editor

Related News