ਸਿੰਧੂ ਤੇ ਪ੍ਰਣੀਤ ਨੇ ਸ਼ੁਰੂ ਕੀਤਾ ਅਭਿਆਸ

Friday, Aug 07, 2020 - 11:53 PM (IST)

ਸਿੰਧੂ ਤੇ ਪ੍ਰਣੀਤ ਨੇ ਸ਼ੁਰੂ ਕੀਤਾ ਅਭਿਆਸ

ਨਵੀਂ ਦਿੱਲੀ– ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ, ਬੀ. ਸਾਈ. ਪ੍ਰਣੀਤ ਤੇ ਐੱਨ. ਸਿਕੀ ਰੈੱਡੀ ਕੋਰਨਾ ਵਾਇਰਸ ਦੇ ਕਾਰਣ 4 ਮਹੀਨਿਆਂ ਤਕ ਕੋਰਟ ਤੋਂ ਦੂਰ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਹੈਦਰਾਬਾਦ ਸਥਿਤ ਭਾਰਤੀ ਖੇਡ ਅਥਾਰਟੀ (ਸਾਈ) ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ਵਿਚ ਸਖਤ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਅਭਿਆਸ ਲਈ ਪਹੁੰਚੇ। ਤੇਲੰਗਾਨਾ ਸਰਕਾਰ ਤੋਂ 1 ਅਗਸਤ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸਾਈ ਨੇ ਓਲੰਪਿਕ ਦੀ ਟਿਕਟ ਹਾਸਲ ਕਰਨ ਵਾਲੇ ਸੰਭਾਵਿਤ 8 ਖਿਡਾਰੀਆਂ ਲਈ ਰਾਸ਼ਟਰੀ ਬੈਡਮਿੰਟਨ ਕੈਂਪ ਸ਼ੁਰੂ ਕਰਨ ਦਾ ਫੈਸਲਾ ਕੀਤਾ।
ਰਾਸ਼ਟਰੀ ਮੁੱਖ ਕੋਚ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ,''ਮੈਂ ਇਸ ਲੰਬੀ ਬ੍ਰੇਕ ਤੋਂ ਬਾਅਦ ਅਭਿਆਸ ਲਈ ਆਪਣੇ ਚੋਟੀ ਦੇ ਖਿਡਾਰੀਆਂ ਨੂੰ ਵਾਪਸ ਦੇਖ ਕੇ ਬਹੁਤ ਖੁਸ਼ ਹਾਂ। ਅਸੀਂ ਸੁਰੱਖਿਅਤ ਵਾਤਾਵਰਣ ਵਿਚ ਟ੍ਰੇਨਿੰਗ ਫਿਰ ਤੋਂ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ।'' ਓਲੰਪਿਕ ਲਈ ਕੁਆਲੀਫਾਈ ਕਰਨ ਦੀ ਦੌੜ ਵਿਚ ਜਿਹੜੇ 8 ਖਿਡਾਰੀ ਸ਼ਾਮਲ ਹਨ, ਉਨ੍ਹਾਂ ਵਿਚ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ, ਸਾਬਕਾ ਵਿਸ਼ਵ ਨੰਬਰ ਇਕ ਕਿਦਾਂਬੀ ਸ਼੍ਰੀਕਾਂਤ, ਮਹਿਲਾ ਡਬਲਜ਼ ਖਿਡਾਰੀ ਅਸ਼ਿਵਨੀ ਪੋਨੱਪਾ ਤੇ ਪੁਰਸ਼ ਡਬਲਜ਼ ਵਿਚ ਚਿਰਾਗ ਸ਼ੈੱਟੀ ਤੇ ਸਾਤਵਿਕ ਸਾਈਰਾਜ ਦੀ ਜੋੜੀ ਵੀ ਸ਼ਾਮਲ ਹੈ।
ਹੈਦਰਾਬਾਦ ਵਿਚ ਰਹਿਣ ਵਾਲੀ ਸਾਇਨਾ ਨੇ ਹਾਲਾਂਕਿ ਸ਼ੁੱਕਰਵਾਰ ਨੂੰ ਅਭਿਆਸ ਵਿਚ ਹਿੱਸਾ ਨਹੀਂ ਲਿਆ ਜਦਕਿ ਮਾਰਚ ਵਿਚ ਆਪਣੇ-ਆਪਣੇ ਘਰਾਂ ਨੂੰ ਚਲੇ ਗਏ ਹੋਰ ਖਿਡਾਰੀ ਅਜੇ ਵਾਪਸ ਨਹੀਂ ਪਰਤੇ ਹਨ। ਸਿੰਧੂ ਸ਼ੁੱਕਰਵਾਰ ਨੂੰ ਅਭਿਆਸ ਸ਼ੁਰੂ ਕਰਨ ਪਹੁੰਚਣ ਵਾਲੀ ਸਭ ਤੋਂ ਪਹਿਲੀ ਖਿਡਾਰੀ ਸੀ, ਜਿਸ ਨੇ ਗੋਪੀਚੰਦ ਤੇ ਵਿਦੇਸ਼ੀ ਕੋਰ ਪਾਰਕ ਤੇਈ-ਸਾਂਗ ਦੀ ਅਗਵਾਈ ਵਿਚ ਅਭਿਆਸ ਕੀਤਾ। ਸਿੰਧੂ ਤੋਂ ਬਾਅਦ ਪ੍ਰਣੀਤ ਤੇ ਸਿੱਕੀ ਨੇ ਵੀ ਅਭਿਆਸ ਕੀਤਾ।


author

Gurdeep Singh

Content Editor

Related News