ਝਾਰਖੰਡ ਤੇ ਹਰਿਆਣਾ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

Friday, Jan 18, 2019 - 02:15 AM (IST)

ਝਾਰਖੰਡ ਤੇ ਹਰਿਆਣਾ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

ਪੁਣੇ— ਝਾਰਖੰਡ ਤੇ ਹਰਿਆਣਾ ਵਿਚਾਲੇ ਦੂਜੇ 'ਖੇਲੋ ਇੰਡੀਆ ਯੂਥ ਗੇਮਜ਼' ਦੀਆਂ ਲੜਕੀਆਂ ਦੀ ਅੰਡਰ-17 ਹਾਕੀ  ਦਾ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਝਾਰਖੰਡ ਵੀਰਵਾਰ ਨੂੰ ਸੈਮੀਫਾਈਨਲ 'ਚ 0-3 ਨਾਲ ਪਿੱਛੇ ਰਹਿਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਓਡੀਸ਼ਾ ਨੂੰ 4-3 ਨਾਲ ਹਰਾਇਆ ਜਦਕਿ ਹਰਿਆਣਾ ਨੇ ਦੂਜੇ ਸੈਮੀਫਾਈਨਲ 'ਚ ਪੰਜਾਬ ਨੂੰ 4-0 ਨਾਲ ਹਰਾਇਆ। ਓਡੀਸ਼ਾ ਦੀ ਨੇਹਾ ਲਾਕੜਾ, ਮੁਕਤਾ ਜੋਜੋ ਤੇ ਜੋਤੀ ਛੇਤਰੀ ਦੇ ਗੋਲਾਂ ਨਾਲ 23 ਵੇਂ ਮਿੰਟ ਤੱਕ 3-0 ਨਾਲ ਬੜ੍ਹਤ ਬਣਾ ਲਈ। ਝਾਰਖੰਡ ਨੇ ਇਸ ਤੋਂ ਬਾਅਦ 28ਵੇਂ ਮਿੰਟ ਦੇ ਅੰਤਰਾਲ ਨਾਲ 4 ਗੋਲ ਕਰ ਫਾਈਨਲ ਦਾ ਟਿੱਕਟ ਆਪਣੀ ਝੋਲੀ ਪਾ ਲਿਆ। ਦੂਜੇ ਸੈਮੀਫਾਈਨਲ 'ਚ ਹਰਿਆਣਾ ਦੀ ਪੰਜਾਬ 'ਤੇ ਇਕਤਰਫਾ ਜਿੱਤ 'ਚ ਨੀਲਮ ਨੇ 2 ਗੋਲ ਕੀਤੇ।


Related News