ਈ. ਸੀ. ਬੀ. ਨੇ ਮੈਦਾਨ ''ਤੇ ਖਿਡਾਰੀਆਂ ਦੇ ਸਮਾਰਟ ਵਾਚ ਪਹਿਨਣ ''ਤੇ ਰੋਕ ਲਾਈ

Wednesday, Apr 01, 2020 - 01:59 AM (IST)

ਈ. ਸੀ. ਬੀ. ਨੇ ਮੈਦਾਨ ''ਤੇ ਖਿਡਾਰੀਆਂ ਦੇ ਸਮਾਰਟ ਵਾਚ ਪਹਿਨਣ ''ਤੇ ਰੋਕ ਲਾਈ

ਨਵੀਂ ਦਿੱਲੀ- ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਕ੍ਰਿਕਟਰਾਂ ਨੂੰ ਕਾਊਂਟੀ ਕ੍ਰਿਕਟ ਦੀ ਲਾਈਵ ਸਟ੍ਰੀਮਿੰਗ ਦੇ ਮੱਦੇਨਜ਼ਰ ਭ੍ਰਿਸ਼ਟਾਚਾਰ ਰੋਕੂ ਨਿਯਮਾਂ ਨੂੰ ਸਖਤ ਕਰਦੇ ਹੋਏ ਆਗਾਮੀ ਸਾਰੇ ਮੁਕਾਬਲਿਆਂ ਵਿਚ ਸਮਾਰਟਵਾਚ ਪਹਿਨਣ 'ਤੇ ਪਾਬੰਦੀ ਲਾ ਦਿੱਤਾ ਹੈ। ਬੋਰਡ ਨੇ ਇਸ ਤੋਂ ਪਹਿਲਾਂ ਖਿਡਾਰੀਆਂ ਨੂੰ ਮੈਦਾਨ 'ਤੇ ਸਮਾਰਟਵਾਚ ਪਹਿਨਣ ਦੀ ਮਨਜ਼ੂਰੀ ਦਿੱਤੀ ਸੀ, ਬਸ਼ਰਤੇ ਕਿ ਸੰਚਾਰ ਜਾਂ ਡਾਟਾ ਟ੍ਰਾਂਸਮਿਸ਼ਨ ਸਹੂਲਤਾਂ ਨੂੰ ਟੈਲੀਵਿਜ਼ਨ 'ਤੇ ਪ੍ਰਸਾਰਣ ਹੋਣ ਵਾਲੇ ਮੈਚਾਂ ਦੌਰਾਨ ਬੰਦ ਰੱਖਿਆ ਜਾਵੇ। 

PunjabKesari
'ਈ. ਐੱਸ. ਪੀ. ਐੱਨ.' ਕ੍ਰਿਕਇੰਫੋ 'ਚ ਛਪੀ ਖਬਰ ਮੁਤਾਬਕ,''ਕਾਊਂਟੀ ਖੇਡ ਵਿਚ ਲਾਈਵ-ਸਟ੍ਰੀਮਿੰਗ ਸੇਵਾਵਾਂ ਕਾਰਣ ਨਿਯਮਾਂ ਨੂੰ ਸਖਤ ਕੀਤਾ ਗਿਆ ਹੈ। ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਮੈਚਾਂ ਵਿਚ ਮੈਦਾਨ ਦੇ ਅੰਦਰ ਖਿਡਾਰੀਆਂ ਦੇ ਸਮਾਰਟਵਾਚ ਪਹਿਨਣ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਗਈ ਹੈ। ਜੇਕਰ ਮੈਚ ਦਾ ਸਿੱਧਾ ਪ੍ਰਸਾਰਣ ਨਹੀਂ ਹੋ ਰਿਹਾ ਹੈ ਤਾਂ ਉਹ ਡ੍ਰੈਸਿੰਗ ਰੂਮ, ਬਾਲਕਾਨੀ ਤੇ ਡਗਆਊਟ ਵਰਗੀਆਂ ਥਾਵਾਂ 'ਤੇ ਇਸਦਾ ਇਸਤੇਮਾਲ ਕਰ ਸਕਦੇ ਹਨ।'' ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਲੰਕਾਸ਼ਾਇਰ ਦੇ ਸਪਿਨਰ ਮੈਟ ਪਾਰਕਿਸਨ ਨੇ ਦੱਸਿਆ ਸੀ ਕਿ ਉਸ ਨੂੰ ਰਾਸ਼ਟਰੀ ਟੀਮ ਵਿਚ ਚੋਣ ਦੀ ਸੂਚਨਾ 2019 ਚੈਂਪੀਅਨਸ਼ਿਪ ਦੌਰਾਨ ਆਪਣੀ ਟੀਮ ਦੇ ਸਾਥੀ ਸਟੀਵ ਕ੍ਰਾਫਟ ਦੀ ਸਮਾਰਟਵਾਚ 'ਤੇ ਆਏ ਸੰਦੇਸ਼ ਰਾਹੀਂ ਮਿਲੀ ਸੀ।


author

Gurdeep Singh

Content Editor

Related News