ਡਚ ਇੰਟਰਨੈਸ਼ਨਲ ’ਚ ਜਿੱਤੇ ਮਾਨਸੀ ਅਤੇ ਰਵੀ

Friday, Feb 28, 2020 - 10:00 AM (IST)

ਡਚ ਇੰਟਰਨੈਸ਼ਨਲ ’ਚ ਜਿੱਤੇ ਮਾਨਸੀ ਅਤੇ ਰਵੀ

ਸਪੋਰਟਸ ਡੈਸਕ— ਭਾਰਤ ਦੇ ਯੁਵਾ ਸ਼ਟਲਰ ਰਵੀ ਅਤੇ ਮਾਨਸੀ ਸਿੰਘ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਡਚ ਜੂਨੀਅਰ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਦੇ ਅਗਲੇ ਦੌਰ ’ਚ ਪ੍ਰਵੇਸ਼ ਕਰ ਲਿਆ ਹੈ। ਹਰਿਆਣਾ ਦੇ ਰਵੀ ਨੇ ਜਰਮਨੀ ਦੇ ਕੀਆਨ ਯੂ ਓਈ ਨੂੰ ਦੂਜੇ ਦੌਰ ’ਚ 21-7, 21-15 ਨਾਲ ਹਰਾ ਕੇ ਤੀਜੇ ਦੌਰ ’ਚ ਜਗ੍ਹਾ ਬਣਾ ਲਈ। ਮਹਿਲਾ ਸਿੰਗਲ ਦੇ ਪਹਿਲੇ ਦੌਰ ’ਚ ਉੱਤਰ ਪ੍ਰਧੇਸ਼ ਦੀ ਮਾਨਸੀ ਨੇ ਆਸਟਰੇਲੀਆ ਦੀ ਜੋਹਾਨਾ ਹੋਲਫਰ ਨੂੰ 21-7, 21-10 ਨਾਲ ਹਰਾਇਆ। ਪੁਰਸ਼ ਸਿੰਗਲ ਦੇ ਪਹਿਲੇ ਰਾਊਂਡ ’ਚ ਰੋਹਨ ਗੁਰਬਾਨੀ, ਪ੍ਰਣਵ ਰਾਵ ਗੰਧਮ ਅਤੇ ਸਾਈ ਵਿਸ਼ਣੂ ਪੁਲੇਲਾ ਨੇ ਵੀ ਆਪਣੇ-ਆਪਣੇ ਮੈਚ ਜਿੱਤੇ।


author

Tarsem Singh

Content Editor

Related News