ਸੁਪਨਾ ਪੂਰਾ ਹੋਣ ਵਰਗਾ ਹੈ ਅਰਜੁਨ ਐਵਾਰਡ : ਫਵਾਦ ਮਿਰਜ਼ਾ
Wednesday, Aug 28, 2019 - 06:56 PM (IST)

ਨਵੀਂ ਦਿੱਲੀ— ਜਕਾਰਤਾ ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗਾ ਜਿੱਤਣ ਵਾਲੇ ਭਾਰਤੀ ਘੁੜਸਵਾਰ ਫਵਾਦ ਮਿਰਜ਼ਾ ਨੇ ਕਿਹਾ ਕਿ ਰਾਸ਼ਟਰਪਤੀ ਦੇ ਹੱਥੋਂ ਵੱਕਾਰੀ ਅਰਜੁਨ ਪੁਰਸਕਾਰ ਪ੍ਰਾਪਤ ਕਰਨਾ ਉਸ ਦੇ ਲਈ ਸੁਪਨਾ ਪੂਰਾ ਹੋਣ ਵਰਗਾ ਹੈ। ਫਵਾਦ ਨੂੰ ਵੀਰਵਾਰ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲੋਂ ਅਰਜੁਨ ਪੁਰਸਕਾਰ ਮਿਲੇਗਾ। ਦੇਸ਼ ਦਾ ਸਰਵਸ੍ਰੇਸ਼ਠ ਘੁੜਸਵਾਰ ਫਵਾਦ ਮਿਰਜ਼ਾ ਇਹ ਐਵਾਰਡ ਪਾਉਣ ਵਾਲਾ ਪਹਿਲਾ ਸਿਵਲੀਅਨ ਬਣੇਗਾ। ਘੁੜਸਵਾਰੀ ਵਿਚ ਹੁਣ ਤੱਕ ਜਿੰਨੇ ਵੀ ਅਰਜੁਨ ਪੁਰਸਕਾਰ ਦਿੱਤੇ ਗਏ ਹਨ, ਉਹ ਸਾਰੇ ਫੌਜੀਆਂ ਨੂੰ ਮਿਲੇ ਹਨ।
ਪੁਰਸਕਾਰ ਮਿਲਣ ਦੀ ਪੂਰਬਲੀ ਸ਼ਾਮ ਫਵਾਦ ਨੇ ਪੁਰਸਕਾਰ ਲਈ ਖੁਸ਼ੀ ਜ਼ਾਹਿਰ ਕੀਤੀ ਪਰ ਨਾਲ ਹੀ ਕਿਹਾ ਕਿ ਉਸ ਨੂੰ ਇਸ ਸਨਮਾਨ ਲਈ ਆਪਣਾ ਨਾਂ ਸੁਣ ਕੇ ਇਕ ਵਾਰ ਤਾਂ ਭਰੋਸਾ ਹੀ ਨਹੀਂ ਹੋਇਆ ਸੀ ਕਿਉਂਕਿ ਘੁੜਸਵਾਰੀ ਵਿਚ ਭਾਰਤੀ ਪ੍ਰਦਰਸ਼ਨ ਬਹੁਤ ਵਧੀਆ ਨਹੀਂ ਰਿਹਾ ਅਤੇ ਆਮ ਲੋਕਾਂ ਵਿਚ ਇਹ ਖੇਡ ਲੋਕਪਿ੍ਰਯ ਵੀ ਨਵੀਂ ਹੈ।