ਅਦਾਲਤ ਨੇ ਸ਼ਿਖਰ ਧਵਨ ਦੀ ਪਤਨੀ ਆਇਸ਼ਾ 'ਤੇ ਦਿਖਾਈ ਸਖ਼ਤੀ, ਕਿਹਾ- 'ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ'

Sunday, Feb 05, 2023 - 02:36 PM (IST)

ਸਪੋਰਟਸ ਡੈਸਕ : ਭਾਰਤੀ ਓਪਨਰ ਸ਼ਿਖਰ ਧਵਨ ਲਈ ਇਕ ਚੰਗੀ ਖਬਰ ਆਈ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਧਵਨ ਤੋਂ ਵੱਖ ਰਹਿ ਰਹੀ ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ 'ਤੇ ਸਖਤੀ ਦਿਖਾਈ ਹੈ। ਅਦਾਲਤ ਦੇ ਫੈਸਲੇ ਮੁਤਾਬਕ ਆਇਸ਼ਾ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਮੀਡੀਆ 'ਚ ਸ਼ਿਖਰ ਧਵਨ ਖਿਲਾਫ ਕੋਈ ਵੀ ਅਪਮਾਨਜਨਕ ਬਿਆਨ ਨਾ ਦੇਵੇ।

ਆਇਸ਼ਾ ਆਸਟ੍ਰੇਲੀਆ ਮੂਲ ਦੀ ਨਾਗਰਿਕ ਹੈ। ਧਵਨ ਅਤੇ ਆਇਸ਼ਾ ਨੇ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ 2012 'ਚ ਵਿਆਹ ਕੀਤਾ ਸੀ। ਆਇਸ਼ਾ ਦਾ ਇਹ ਦੂਜਾ ਵਿਆਹ ਸੀ, ਪਹਿਲੇ ਵਿਆਹ ਤੋਂ ਉਸ ਦੀਆਂ ਦੋ ਧੀਆਂ ਸਨ। ਧਵਨ ਨਾਲ ਵਿਆਹ ਤੋਂ ਬਾਅਦ 2014 'ਚ ਉਨ੍ਹਾਂ ਦੇ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਜ਼ੋਰਾਵਰ ਹੈ। ਆਇਸ਼ਾ ਅਤੇ ਧਵਨ ਦੇ ਵਿਆਹ ਦਾ ਬੰਧਨ ਖੁਸ਼ੀ-ਖੁਸ਼ੀ ਚੱਲ ਰਿਹਾ ਸੀ ਪਰ ਜਦੋਂ 2020 ਆਇਆ ਤਾਂ ਦੋਵਾਂ ਦੇ ਸਬੰਧ ਵਿਚਾਲੇ ਦਰਾਰ ਆਉਣ ਲੱਗੀ ਅਤੇ ਉਦੋਂ ਤੋਂ ਇਹ ਜੋੜਾ ਇਕ-ਦੂਜੇ ਤੋਂ ਵੱਖ ਰਹਿ ਰਿਹਾ ਹੈ।

ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ 'ਤੇ ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ ਤਹਿਤ FIR ਦਰਜ

ਇਸ ਜੋੜੇ ਵਿਚਾਲੇ ਤਲਾਕ ਦਾ ਮਾਮਲਾ ਚੱਲ ਰਿਹਾ ਹੈ ਅਤੇ ਇਸੇ ਦੌਰਾਨ ਸ਼ਿਖਰ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਕਿ ਉਨ੍ਹਾਂ ਦੀ ਪਤਨੀ ਆਇਸ਼ਾ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਇਸ ਮਾਮਲੇ 'ਚ ਅਦਾਲਤ ਨੇ ਆਇਸ਼ਾ ਨੂੰ ਹੁਕਮ ਦਿੱਤਾ ਹੈ ਕਿ ਉਹ ਧਵਨ 'ਤੇ ਅਪਮਾਨਜਨਕ, ਬੇਬੁਨਿਆਦ ਅਤੇ ਮਾਣਹਾਨੀ ਵਾਲੇ ਦੋਸ਼ ਨਹੀਂ ਲਗਾ ਸਕਦੀ।

ਧਿਆਨ ਰਹੇ ਕਿ ਸ਼ਿਖਰ ਧਵਨ ਆਪਣੀ ਖਰਾਬ ਫਾਰਮ ਕਾਰਨ ਭਾਰਤੀ ਟੀਮ 'ਚ ਕੁਝ ਖਾਸ ਨਹੀਂ ਕਰ ਪਾ ਰਹੇ ਹਨ। ਉਸ ਨੇ ਭਾਰਤੀ ਟੀਮ 'ਚ ਆਖਰੀ ਮੈਚ ਪਿਛਲੇ ਸਾਲ ਦਸੰਬਰ 'ਚ ਬੰਗਲਾਦੇਸ਼ ਖਿਲਾਫ ਖੇਡਿਆ ਸੀ। ਉਸ ਨੂੰ ਬੰਗਲਾਦੇਸ਼ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਸ਼ਾਮਲ ਕੀਤਾ ਗਿਆ ਸੀ। ਇਸ ਸੀਰੀਜ਼ 'ਚ ਉਸ ਨੇ ਤਿੰਨ ਮੈਚਾਂ 'ਚ 7,8 ਅਤੇ 3 ਦੌੜਾਂ ਬਣਾਈਆਂ। ਸ਼ਿਖਰ ਦੀ ਫਾਰਮ ਦੇਰ ਤੋਂ ਕੁਝ ਖਾਸ ਨਹੀਂ ਰਹੀ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਇਸ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ 'ਚ ਜਗ੍ਹਾ ਨਹੀਂ ਬਣਾ ਸਕਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News