ਦੇਸ਼ ਦੇ ਐਥਲੀਟ ਪ੍ਰਾਈਵੇਟ ਤੇ ਪਬਲਿਕ ਪ੍ਰੋਗਰਾਮਾਂ ''ਚ ਨਹੀਂ ਜਾਣਗੇ
Friday, Mar 06, 2020 - 01:48 AM (IST)
ਪਟਿਆਲਾ (ਪ੍ਰਤਿਭਾ)- ਦੇਸ਼ ਦੇ ਐਥਲੀਟ ਨਾ ਤਾਂ ਆਪਣਾ ਕੈਂਪ ਛੱਡਣਗੇ ਤੇ ਨਾ ਹੀ ਕਿਸੇ ਪਬਲਿਕ ਜਾਂ ਪ੍ਰਾਈਵੇਟ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਇਹ ਫੈਸਲਾ ਐਥਲੈਟਿਕਸ ਫੈੱਡਰੇਸ਼ਨ ਆਫ ਇੰਡੀਆ ਨੇ ਅੱਜ ਲੈਂਦੇ ਹੋਏ ਨਿਰਦੇਸ਼ ਜਾਰੀ ਕੀਤੇ ਹਨ। 'ਕੋਰੋਨਾ' ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਐਥਲੀਟਾਂ ਨੂੰ ਇਸ ਤੋਂ ਬਚਾਉਣ ਲਈ ਇਹ ਫੈਸਲਾ ਹੋਇਆ ਹੈ। ਵਰਨਣਯੋਗ ਹੈ ਕਿ ਪਟਿਆਲਾ ਐੱਨ. ਆਈ. ਐੱਸ. ਵਿਚ ਸਾਰਾ ਸਾਲ ਹੀ ਐਥਲੈਟਿਕਸ ਦਾ ਨੈਸ਼ਨਲ ਕੈਂਪ ਚੱਲਦਾ ਹੈ। ਇਸ ਵਿਚ ਦੇਸ਼ ਦੇ ਟਾਪ ਐਥਲੀਟ ਪ੍ਰੈਕਟਿਸ ਕਰਦੇ ਹਨ। ਅਧਿਕਾਰੀਆਂ ਨੇ ਕਈ ਹੋਰ ਨਿਰਦੇਸ਼ ਵੀ ਜਾਰੀ ਕੀਤੇ ਹਨ। ਫੈੱਡਰੇਸ਼ਨ ਦੀ ਅੱਜ ਹੋਈ ਮੀਟਿੰਗ ਵਿਚ ਪ੍ਰਧਾਨ ਐਡੀਲੇਜੇ ਸੁਮਾਰੀਵਾਲਾ ਦੀ ਚੇਅਰਮੈਨਸ਼ਿਪ 'ਚ ਇਸ ਗੱਲ ਦੀ ਚਰਚਾ ਹੋਈ।