ਕੋਚ ਨੇ ਵੀ ਸ਼ਿਵਮ ਦੂਬੇ ਦੀ ਕੀਤੀ ਸ਼ਲਾਘਾ, ਕਿਹਾ-ਬਣੇਗਾ ਬਿਹਤਰੀਨ ਖਿਡਾਰੀ

Friday, Dec 13, 2019 - 10:51 PM (IST)

ਕੋਚ ਨੇ ਵੀ ਸ਼ਿਵਮ ਦੂਬੇ ਦੀ ਕੀਤੀ ਸ਼ਲਾਘਾ, ਕਿਹਾ-ਬਣੇਗਾ ਬਿਹਤਰੀਨ ਖਿਡਾਰੀ

ਚੇਨਈ— ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਕਿਹਾ ਕਿ ਸ਼ਿਵਮ ਦੂਬੇ ਵਿਚ ਕੌਮਾਂਤਰੀ ਪੱਧਰ ਦੇ ਚੰਗੇ ਆਲਰਾਊਂਡਰ ਬਣਨ ਦੇ ਗੁਣ ਹਨ ਕਿਉਂਕਿ ਹਰੇਕ ਮੈਚ ਦੇ ਨਾਲ ਉਸ ਦਾ ਆਤਮ-ਵਿਸ਼ਵਾਸ ਵਧਦਾ ਜਾ ਰਿਹਾ ਹੈ। ਦੂਬੇ ਨੇ ਵੈਸਟਇੰਡੀਜ਼ ਵਿਰੁੱਧ 3 ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੁਕਾਬਲੇ ਵਿਚ 30 ਗੇਂਦਾਂ 'ਤੇ 54 ਦੌੜਾਂ ਦੀ ਪਾਰੀ ਦੌਰਾਨ ਵੱਡੀਆਂ ਸ਼ਾਟਾਂ ਖੇਡ ਕੇ ਸੁਰਖੀਆਂ ਬਟੋਰੀਆਂ ਸਨ। ਉਸ ਨੇ ਇਸ ਪਾਰੀ ਵਿਚ 4 ਛੱਕੇ ਲਾਏ ਸਨ। ਇਸ ਤੋਂ ਪਹਿਲਾਂ ਬੰਗਲਾਦੇਸ਼ ਵਿਰੁੱਧ ਲੜੀ ਵਿਚ ਉਸ ਨੇ ਚੰਗੀ ਗੇਂਦਬਾਜ਼ੀ ਕੀਤੀ ਸੀ।

PunjabKesari
ਅਰੁਣ ਨੇ ਕਿਹਾ, ''ਉਹ (ਦੂਬੇ) ਚੰਗਾ ਖਿਡਾਰੀ ਹੈ ਤੇ ਮੈਨੂੰ ਲੱਗਦਾ ਹੈ ਕਿ ਹਰ ਮੈਚ ਦੇ ਨਾਲ ਉਸ ਦਾ ਆਤਮ-ਵਿਸ਼ਵਾਸ ਵਧ ਰਿਹਾ ਹੈ। ਜੇਕਰ ਤੁਸੀਂ ਉਸ ਦੀ ਗੇਂਦਬਾਜ਼ੀ ਵੀ ਦੇਖੋਗੇ ਤਾਂ ਉਸ ਨੇ ਵੈਸਟਇੰਡੀਜ਼ ਵਿਰੁੱਧ ਮੁੰਬਈ ਵਿਚ (ਤੀਜੇ ਟੀ-20 ਵਿਚ) ਆਪਣਾ ਪਹਿਲਾ ਓਵਰ ਸੁੱਟਣ ਤੋਂ ਬਾਅਦ ਜਿਸ ਤਰ੍ਹਾਂ ਵਾਪਸੀ ਕੀਤੀ, ਉਹ ਸ਼ਾਨਦਾਰ ਸੀ। ਮਹਿੰਗੇ ਓਵਰ ਤੋਂ ਬਾਅਦ ਵੀ ਵਿਰਾਟ (ਕੋਹਲੀ) ਨੇ ਉਸ 'ਤੇ ਭਰੋਸਾ ਦਿਖਾਇਆ ਤਾਂ ਕਿ ਉਹ ਚੰਗਾ ਸਪੈੱਲ ਕਰਵਾ ਸਕੇ।'' ਵੈਸਟਇੰਡੀਜ਼ ਵਿਰੁੱਧ ਇਥੇ ਐਤਵਾਰ ਨੂੰ ਖੇਡੇ ਜਾਣ ਵਾਲੇ ਪਹਿਲੇ ਵਨ ਡੇ ਤੋਂ ਪਹਿਲਾਂ ਉਸ ਅਰੁਣ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਉਹ (ਦੂਬੇ) ਸਾਡੇ ਲਈ ਸ਼ਾਨਦਾਰ ਪ੍ਰਤਿਭਾ ਹੈ, ਜਿਵੇਂ-ਜਿਵੇਂ ਉਸ ਦਾ ਆਤਮ-ਵਿਸ਼ਵਾਸ ਵਧੇਗਾ, ਉਹ ਚੰਗਾ ਆਲਰਾਊਂਡਰ ਬਣੇਗਾ।


author

Gurdeep Singh

Content Editor

Related News