ਵਿਦਿਤ ਦੀ ਸ਼ਾਨਦਾਰ ਖੇਡ, ਬਰੂਟਲ ਬਿਸ਼ਪ ਨੇ ਬਣਾਈ ਬੜ੍ਹਤ

Wednesday, Oct 13, 2021 - 07:56 PM (IST)

ਵਿਦਿਤ ਦੀ ਸ਼ਾਨਦਾਰ ਖੇਡ, ਬਰੂਟਲ ਬਿਸ਼ਪ ਨੇ ਬਣਾਈ ਬੜ੍ਹਤ

ਨਵੀਂ ਦਿੱਲੀ (ਨਿਕਲੇਸ਼ ਜੈਨ)- ਭਾਰਤ ਦੀ ਪਹਿਲੀ ਸ਼ਤਰੰਜ ਲੀਗ ਕਾਇਨ ਡੀ. ਸੀ. ਐਕਸ. ਚੈੱਸ ਸੁਪਰ ਲੀਗ ਦੇ ਪਹਿਲੇ ਹੀ ਦਿਨ ਸ਼ਾਨਦਾਰ ਸ਼ਤਰਜ ਮੁਕਾਬਲੇ ਦੇਖਣ ਨੂੰ ਮਿਲੇ ਤੇ ਸਾਰੀਆਂ 6 ਟੀਮਾਂ ਨੇ ਮੁਕਾਬਲੇ ਖੇਡੇ। ਪਹਿਲੇ ਦਿਨ ਤੋਂ ਬਾਅਦ ਬਰੂਟਲ ਬਿਸ਼ਪ ਦੀ ਟੀਮ ਪਹਿਲੇ ਸਥਾਨ 'ਤੇ ਚੱਲ ਰਹੀ ਹੈ। ਉਸ ਨੇ ਕਿੰਗਸਲੇਯਰ ਨੂੰ 4.5-1.5 ਦੇ ਵੱਡੇ ਫਰਕ ਨਾਲ ਹਰਾਉਂਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ। ਬਰੂਟਲ ਬਿਸ਼ਪ ਵਲੋਂ ਦੂਜੇ ਬੋਰਡ 'ਤੇ ਖੇਡਦੇ ਹੋਏ ਵਿਦਿਤ ਗੁਜਰਾਤੀ ਨੇ ਐੱਸ. ਪੀ. ਸੇਥੂਰਮਨ ਨੂੰ ਹਰਾਉਂਦਿਆਂ ਟੀਮ ਨੂੰ ਜਿੱਤ ਦਿਵਾਉਣ ਦਾ ਆਧਾਰ ਬਣਾਇਆ।
ਉਸ ਤੋਂ ਇਲਾਵਾ ਅਲੈਗਜ਼ੈਂਡਰਾ ਕੋਸਟੋਨਿਯੁਕ ਨੇ ਨਾਨਾ ਦਗਨਦਿਜੇ ਨੂੰ ਈਸ਼ਾ ਕਾਰਵਾੜੇ ਨੇ ਸੌਮਯਾ ਸਵਾਮੀਨਾਥਨ ਨੂੰ ਹਰਾਉਂਦਿਆਂ ਬਰੂਟ ਨੂੰ 3-0 ਦੀ ਬੜ੍ਹਤ ਦਿਵਾ ਦਿੱਤੀ ਜਦਕਿ ਟਾਪ ਬੋਰਡ 'ਤੇ ਅਨੀਸ਼ ਗਿਰੀ ਨੇ ਵਾਂਗ ਹਾਓ ਨਾਲ, 5ਵੇਂ ਬੋਰਡ 'ਤੇ ਡੀ ਗੁਰੇਸ਼ ਨੇ ਰੌਣਕ ਸਾਵਧਾਨੀ ਨਾਲ ਤੇ ਆਖਰੀ ਬੋਰਡ 'ਤੇ ਅਰਪਿਤਾ ਮੁਖਰਜੀ ਨੇ ਤਾਰਿਣੀ ਗੋਇਲ ਨਾਲ ਡਰਾਅ ਖੇਡਦੇ ਹੋਏ 4.5-1.5 ਦੀ ਵੱਡੀ ਜਿੱਤ ਦਿਵਾ ਦਿੱਤੀ। ਦਿਨ ਦੇ ਦੋ ਹਰ ਮੁਕਾਬਲਿਆਂ ਵਿਚ ਹਿਕਾਰੂ ਨਾਕਾਮੁਰਾ ਦੀ ਅਗਵਾਈ ਵਿਚ ਕ੍ਰੇਜੀ ਨਾਈਟਸ ਨੇ ਸੇਰਗੀ ਕਾਰਯਾਕਿਨ ਦੀ ਅਗਵਾਈ ਵਾਲੀ ਕਵਿੰਟੇਸੇਸਿਯਲ ਕਵੀਨ ਨੂੰ 4-2 ਨਾਲ ਹਰਾਇਆ ਜਦਕਿ ਡਿੰਗ ਲੀਰੇਨ ਦੀ ਅਗਵਾਈ ਵਾਲੀ ਪਿਵੋਟਲ ਪਾਨ ਨੇ ਤੈਮੂਰ ਰਦਜਾਬੋਵ ਦੀ ਅਗਵਾਈ ਵਾਲੀ ਰੂਥਲੇਸ ਰੂਕਸ ਨੂੰ 3.5-2.5 ਦੇ ਨੇੜਲੇ ਫਰਕ ਨਾਲ ਹਰਾਇਆ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News