4 ਓਵਰ ''ਚ 81 ਦੌੜਾਂ ! ਗੇਂਦਬਾਜ਼ ਦਾ ਚੜ੍ਹ ਗਿਆ ਕੁਟਾਪਾ, ਟੁੱਟ ਗਿਆ 18 ਸਾਲ ਪੁਰਾਣਾ ਰਿਕਾਰਡ

Monday, Jun 16, 2025 - 11:28 AM (IST)

4 ਓਵਰ ''ਚ 81 ਦੌੜਾਂ ! ਗੇਂਦਬਾਜ਼ ਦਾ ਚੜ੍ਹ ਗਿਆ ਕੁਟਾਪਾ, ਟੁੱਟ ਗਿਆ 18 ਸਾਲ ਪੁਰਾਣਾ ਰਿਕਾਰਡ

ਸਪੋਰਟਸ ਡੈਸਕ : ਆਇਰਲੈਂਡ ਤੇ ਵੈਸਟਇੰਡੀਜ਼ ਦਰਮਿਆਨ ਹੋਈ ਤਿੰਨ ਮੈਚਾਂ ਦੀ T20 ਸੀਰੀਜ਼ ਦਾ ਅਖੀਰਲਾ ਮੈਚ ਵੈਸਟਇੰਡੀਜ਼ ਨੇ 62 ਦੌੜਾਂ ਨਾਲ ਜਿੱਤ ਕੇ 1-0 ਨਾਲ ਆਪਣੇ ਨਾਂ ਕਰ ਲਿਆ। ਪਹਿਲੇ ਦੋ ਮੈਚ ਮੀਂਹ ਕਾਰਨ ਰੱਦ ਹੋ ਗਏ ਸਨ। ਤੀਜੇ ਮੈਚ 'ਚ ਆਇਰਲੈਂਡ ਵੱਲੋਂ ਤੇਜ਼ ਗੇਂਦਬਾਜ਼ ਲੀਅਮ ਮੈਕਕਾਰਥੀ ਨੇ ਆਪਣਾ T20 ਅੰਤਰਰਾਸ਼ਟਰੀ ਡੀਬਿਊ ਕੀਤਾ ਪਰ ਇਹ ਮੈਚ ਉਨ੍ਹਾਂ ਲਈ ਦਹਿਸ਼ਤ ਭਰਿਆ ਸੁਪਨਾ ਸਾਬਤ ਹੋਇਆ। ਮੈਕਕਾਰਥੀ ਨੇ ਸਿਰਫ਼ ਆਪਣਾ ਪਹਿਲਾ ਹੀ ਮੈਚ ਖੇਡਦਿਆਂ 4 ਓਵਰਾਂ 'ਚ 81 ਦੌੜਾਂ ਦੇ ਦਿੱਤੀਆਂ ਅਤੇ ਇਸ ਤਰੀਕੇ ਨਾਲ 18 ਸਾਲ ਪੁਰਾਣਾ ਜੇਮਸ ਐਂਡਰਸਨ ਦਾ ਰਿਕਾਰਡ ਤੋੜ ਦਿੱਤਾ।

ਮੈਕਕਾਰਥੀ ਬਣੇ ਡੀਬਿਊ ਮੈਚ 'ਚ ਸਭ ਤੋਂ ਵੱਧ ਦੌੜਾਂ ਦੇਣ ਵਾਲੇ ਬਾਲਰ
ਲੀਅਮ ਮੈਕਕਾਰਥੀ ਹੁਣ T20 ਇੰਟਰਨੈਸ਼ਨਲ ਡੀਬਿਊ ਮੈਚ 'ਚ ਸਭ ਤੋਂ ਵੱਧ ਦੌੜਾਂ ਦੇਣ ਵਾਲੇ ਫੁੱਲ-ਮੈਂਬਰ ਟੀਮ ਦੇ ਖਿਡਾਰੀ ਬਣ ਗਏ ਹਨ। 2007 'ਚ ਜੇਮਸ ਐਂਡਰਸਨ ਨੇ ਆਪਣੇ ਡੀਬਿਊ ਮੈਚ 'ਚ 4 ਓਵਰਾਂ 'ਚ  64 ਦੌੜਾਂ ਦਿੱਤੀਆਂ ਸਨ, ਜੋ ਹੁਣ ਦੂਜੇ ਸਥਾਨ ਤੇ ਸਲਾਈਡ ਹੋ ਚੁੱਕੇ ਹਨ।

ਦੂਜਾ ਸਭ ਤੋਂ ਮਹਿੰਗਾ ਓਵਰ ਸਪੈਲ
T20 ਇੰਟਰਨੈਸ਼ਨਲ ਇਤਿਹਾਸ 'ਚ ਇੱਕ ਮੈਚ ਵਿੱਚ ਸਭ ਤੋਂ ਵੱਧ ਦੌੜਾਂ ਦੇਣ ਵਾਲੇ ਗੇਂਦਬਾਜ਼ਾਂ ਦੀ ਲਿਸਟ 'ਚ ਲੀਅਮ ਮੈਕਕਾਰਥੀ ਹੁਣ ਦੂਜੇ ਸਥਾਨ ‘ਤੇ ਹਨ। ਪਹਿਲੇ ਸਥਾਨ ‘ਤੇ ਜਾਂਬੀਆ ਦੇ ਮੂਸਾ ਜੋਬਾਰਤੇ ਹਨ, ਜਿਨ੍ਹਾਂ ਨੇ 2024 ਵਿੱਚ ਜਿੰਬਾਬਵੇ ਖ਼ਿਲਾਫ਼ 4 ਓਵਰਾਂ ਵਿੱਚ 93 ਦੌੜਾਂ ਦਿੱਤੀਆਂ ਸਨ।

ਵੈਸਟਇੰਡੀਜ਼ ਦੀ ਜਿੱਤ ‘ਚ ਏਵਿਨ ਲੂਇਸ ਦੀ ਸ਼ਾਨਦਾਰ ਪਾਰੀ
ਮੈਚ ਵਿੱਚ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 5 ਵਿਕਟਾਂ ‘ਤੇ 256 ਦੌੜਾਂ ਬਣਾਈਆਂ। ਏਵਿਨ ਲੂਇਸ ਨੇ 91, ਸ਼ਾਈ ਹੋਪ ਨੇ 51 ਅਤੇ ਕੇਸੀ ਕਾਰਟੀ ਨੇ 49 ਦੌੜਾਂ ਜੋੜੀਆ। ਜਵਾਬ ‘ਚ ਆਇਰਲੈਂਡ ਦੀ ਟੀਮ ਸਿਰਫ਼ 194 ਦੌੜਾਂ ਹੀ ਬਣਾ ਸਕੀ। ਵੈਸਟਇੰਡੀਜ਼ ਵੱਲੋਂ ਅਕੀਲ ਹੁਸੈਨ ਨੇ 3 ਅਤੇ ਜੇਸਨ ਹੋਲਡਰ ਨੇ 2 ਵਿਕਟਾਂ ਹਾਸਲ ਕੀਤੀਆਂ। ਇਹ ਮੈਚ ਲੀਅਮ ਮੈਕਕਾਰਥੀ ਲਈ ਯਾਦਗਾਰ ਤਾਂ ਰਹੇਗਾ ਪਰ ਇੱਕ ਅਜਿਹਾ ਰਿਕਾਰਡ ਲੈ ਕੇ ਜੋ ਉਹ ਸ਼ਾਇਦ ਕਦੇ ਭੁਲਾਉਣਾ ਚਾਹੁਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News