ਫੁੱਟਬਾਲ ਦੇ ਦੀਵਾਨੇ ਆਪਣੇ ਨੇਤਰਹੀਨ ਬੇਟੇ ਲਈ ''ਸੰਜੇ'' ਬਣੀ ਮਾਂ

Tuesday, Jan 29, 2019 - 03:59 PM (IST)

ਸਾਓ ਪਾਉਲੋ : ਮਹਾਭਾਰਤ ਵਿਚ ਜਿਸ ਤਰ੍ਹਾਂ ਸੰਜੇ ਨੇ ਧ੍ਰਿਤਰਾਸ਼ਟਰ ਨੂੰ ਅੱਖੀਂ ਦੇਖਿਆ ਹਾਲ ਸੁਣਾਇਆ ਸੀ, ਉਸੇ ਤਰ੍ਹਾਂ ਫੁੱਟਬਾਲ ਦੇ ਦੀਵਾਨੇ ਆਪਣੇ ਨੇਤਰਹੀਨ ਅਤੇ 'ਆਟਿਸਟਿਕ' ਬੱਚਿਆਂ ਨੂੰ ਸਥਾਨਕ ਟੀਮ ਦੇ ਮੈਚਾਂ ਦਾ ਸਜੀਵ ਵਰਣਨ ਸੁਣਾਇਆ। ਸਿਲਵੀਆ ਗ੍ਰੇਕੋ ਅਤੇ ਉਸ ਦਾ 12 ਸਾਲ ਦਾ ਬੇਟਾ ਨਿਕੋਲਸ ਸਾਓ ਪਾਉਲੋ ਦੀ ਟੀਮ ਪਾਲਮੇਈਰਾਸ ਵਿਚਾਲੇ ਕਾਫੀ ਮਸ਼ਹੂਰ ਹੋ ਗਏ ਹਨ। ਪਿਛਲੇ ਸਾਲ ਮਾਂ ਨੂੰ ਟੀ. ਵੀ. 'ਤੇ ਦਿਖਾਇਆ ਗਿਆ ਸੀ ਜੋ ਮੈਚ ਦੇਖਣ ਆਏ ਦਰਸ਼ਕਾਂ ਵਿਚੋਂ ਇਕ ਮੈਚ ਦਾ ਅੱਖੀ ਦੇਖਿਆ ਹਾਲ ਆਪਣੇ ਬੇਟੇ ਨੂੰ ਸੁਣਾ ਰਹੀ ਸੀ।

PunjabKesari

ਗ੍ਰੇਕੋ ਨੇ ਕਿਹਾ, ''ਮੈਂ ਵਿਸਥਾਰ ਨਾਲ ਸੁਣਾਇਆ। ਇਸ ਖਿਡਾਰੀ ਨੇ ਅੱਧੀ ਬਾਂਹ ਦੀ ਕਮੀਜ਼ ਪਾਈ ਹੈ। ਉਸ ਦੇ ਬੂਟਾਂ ਦਾ ਰੰਗ ਕੀ ਹੈ। ਉਸ ਨੇ ਬਾਲ ਕਿਸ ਰੰਗ ਦੇ ਰੰਗੇ ਹਨ।'' ਨਿਕੋਲਸ ਆਪਣੇ ਦੋਸਤਾਂ ਦੇ ਨਾਲ ਬੈਠਾ ਖੁਸ਼ੀ ਨਾਲ ਉੱਛਲ ਰਿਹਾ ਸੀ। ਗ੍ਰੇਕੋ ਨੇ ਕਿਹਾ, ''ਮੇਰੇ ਵਰਣਨ ਵਿਚ ਜਜ਼ਬਾਤ ਮਿਲੇ ਸੀ। ਮੈਂ ਕੋਈ ਪੇਸ਼ੇਵਰ ਨਹੀਂ ਹਾਂ। ਮੈਨੂੰ ਜੋ ਮਹਿਸੂਸ ਹੋਇਆ, ਉਸ ਨੂੰ ਦੱਸਿਆ।'' ਇਸ ਤੋਂ ਪਹਿਲਾਂ ਰੂਸ ਵਿਚ 2018 ਵਿਸ਼ਵ ਕੱਪ ਦੌਰਾਨ ਪੋਲੈਂਡ ਖਿਲਾਫ ਮੈਚ ਵਿਚ ਕੋਲੰਬੀਆ ਦੇ ਇਕ ਪ੍ਰਸ਼ੰਸਕ ਦਾ ਵੀਡੀਓ ਵਾਇਰਲ ਹੋਇਆ ਸੀ ਜੋ ਆਪਣੇ ਬਹਿਰੇ ਦੋਸ ਨੂੰ ਹੱਥਾਂ ਦੇ ਇਸ਼ਾਰੇ ਨਾਲ ਸਮਝਾ ਰਿਹਾ ਸੀ।


Related News