ਪਾਕਿਸਤਾਨੀ ਕ੍ਰਿਕਟ ਟੀਮ ਦੀ ਸ਼ਰੇਆਮ ਬੇਇੱਜ਼ਤੀ, ਆਸਟ੍ਰੇਲੀਆ ਪੁੱਜਦੇ ਹੀ ਹੋਇਆ ਇਹ ਹਾਲ
Saturday, Dec 02, 2023 - 07:45 PM (IST)
ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟ ਟੀਮ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਆਸਟ੍ਰੇਲੀਆ ਪਹੁੰਚ ਗਈ ਹੈ। ਇਹ ਸੀਰੀਜ਼ 14 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਰ ਪਾਕਿਸਤਾਨੀ ਟੀਮ ਆਸਟ੍ਰੇਲੀਆ ਪਹੁੰਚਦੇ ਹੀ ਸ਼ਰਮਿੰਦਾ ਹੋ ਗਈ।
ਹਵਾਈ ਅੱਡੇ 'ਤੇ ਕਿਸੇ ਨੇ ਨਹੀਂ ਕੀਤ ਰਿਸੀਵ
ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਉਸ ਸਮੇਂ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਦੋਂ ਦੂਤਾਵਾਸ ਤੋਂ ਕੋਈ ਉਨ੍ਹਾਂ ਨੂੰ ਲੈਣ ਨਹੀਂ ਆਇਆ।
ਖਿਡਾਰੀਆਂ ਨੇ ਆਪ ਹੀ ਟਰੱਕ ਵਿੱਚ ਸਾਮਾਨ ਰੱਖਿਆ।
ਇਸ ਦੌਰਾਨ ਖਿਡਾਰੀਆਂ ਨੂੰ ਟਰੱਕ ਵਿੱਚ ਸਾਮਾਨ ਰੱਖਣ ਲਈ ਖੁਦ ਨੂੰ ਜੱਦੋਜਹਿਦ ਕਰਨੀ ਪਈ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਪਾਕਿਸਤਾਨ ਦਾ ਦੂਤਾਵਾਸ ਉੱਥੋਂ ਰਿਹੈ ਲਾਪਤਾ
ਆਮ ਤੌਰ 'ਤੇ ਜਦੋਂ ਵੀ ਕੋਈ ਕ੍ਰਿਕਟ ਟੀਮ ਵਿਦੇਸ਼ ਦੌਰੇ 'ਤੇ ਜਾਂਦੀ ਹੈ ਤਾਂ ਉੱਥੇ ਦੇ ਦੂਤਘਰ ਦੇ ਡੈਲੀਗੇਟ ਉਨ੍ਹਾਂ ਨੂੰ ਲੈਣ ਆਉਂਦੇ ਹਨ ਪਰ ਪਾਕਿਸਤਾਨੀ ਦੂਤਾਵਾਸ ਤੋਂ ਕੋਈ ਵੀ ਖਿਡਾਰੀਆਂ ਨੂੰ ਲੈਣ ਆਸਟ੍ਰੇਲੀਆ ਨਹੀਂ ਆਇਆ।
ਇਹ ਵੀ ਪੜ੍ਹੋ : ਮੁਹੰਮਦ ਸ਼ੰਮੀ ਦੇ ਗਿੱਟੇ 'ਚ ਸੱਟ, ਮੁੰਬਈ 'ਚ 'ਸਪੋਰਟਸ ਆਰਥੋਪੈਡਿਕ' ਤੋਂ ਕਰਵਾ ਰਹੇ ਹਨ ਇਲਾਜ
ਟੀਮ ਸ਼ਾਨ ਮਸੂਦ ਦੀ ਅਗਵਾਈ 'ਚ ਖੇਡੇਗੀ
ਵਿਸ਼ਵ ਕੱਪ 2023 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਬਾਬਰ ਆਜ਼ਮ ਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਅਜਿਹੇ 'ਚ ਟੀਮ ਸ਼ਾਨ ਮਸੂਦ ਦੀ ਕਪਤਾਨੀ 'ਚ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਖੇਡਣ ਲਈ ਮੈਦਾਨ 'ਚ ਉਤਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8