ਆਬੂਧਾਬੀ ਮਾਸਟਰਸ ''ਚ ਆਰੀਅਨ ਚੋਪੜਾ ਰਿਹਾ ਸਰਵਸ੍ਰੇਸ਼ਠ ਭਾਰਤੀ

08/11/2019 9:13:29 PM

ਆਬੂਧਾਬੀ (ਨਿਕਲੇਸ਼ ਜੈਨ)- 26ਵੇਂ ਆਬੂਧਾਬੀ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ ਜਾਰਜੀਆ ਦੇ ਜੋਬਾਵਾ ਬਾਦੁਰ ਨੇ ਆਖਰੀ ਰਾਊਂਡ ਵਿਚ ਉਜ਼ਬੇਕਿਸਤਾਨ ਦੇ ਯਾਕੂਬਬੋਏਵ ਨੋਦਿਰਬੇਕ ਨਾਲ ਡਰਾਅ ਖੇਡਦੇ ਹੋਏ 8 ਅੰਕਾਂ ਨਾਲ ਚੈਂਪੀਅਨ ਦਾ ਤਾਜ ਹਾਸਲ ਕਰ ਲਿਆ। 7 ਅੰਕਾਂ ਨਾਲ ਨੋਦਿਰਬੇਕ ਦੂਜੇ ਤੇ ਈਰਾਨ ਦਾ ਪਰਹਮ ਮਘਸੂਦਲੂ 6.5 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਭਾਰਤ ਵਲੋਂ ਸਭ ਤੋਂ ਚੰਗਾ ਪ੍ਰਦਰਸ਼ਨ ਕੀਤਾ ਨੌਜਵਾਨ ਗ੍ਰੈਂਡ ਮਾਸਟਰ ਆਰੀਅਨ ਚੋਪੜਾ ਨੇ। ਆਰੀਅਨ 6 ਅੰਕਾਂ ਨਾਲ 11ਵੇਂ ਸਥਾਨ 'ਤੇ ਰਿਹਾ। 2253 ਰੇਟਿੰਗ ਦੇ ਆਰੀਅਨ ਨੇ 2646 ਦਾ ਪ੍ਰਦਰਸ਼ਨ ਕਰਦਿਆਂ ਆਪਣੀ ਕੌਮਾਂਤਰੀ ਰੇਟਿੰਗ ਵਿਚ ਕੁਲ 12 ਅੰਕ ਜੋੜੇ। ਉਸ ਨੇ 9 ਮੈਚਾਂ ਵਿਚੋਂ 4 ਜਿੱਤਾਂ, 4 ਡਰਾਅ ਤੇ 1 ਹਾਰ ਦੇ ਨਤੀਜੇ ਹਾਸਲ ਕੀਤੇ। 
ਭਾਰਤ ਲਈ ਆਖਰੀ ਕੁਝ ਰਾਊਂਡ ਚੰਗੇ ਨਹੀਂ ਬੀਤੇ ਤੇ ਮੁਰਲੀ ਕਾਰਤੀਕੇਅਨ ਨੋਦਿਰਬੇਕ ਤੋਂ ਹਾਰ ਤੋਂ ਬਾਅਦ ਵਾਪਸੀ ਨਹੀਂ ਕਰ ਸਕਿਆ। ਆਖਰੀ ਰਾਊਂਡ ਉਸ ਨੇ ਹਮਵਤਨ ਦੀਪ ਸੇਨਗਪੁਤਾ ਨਾਲ ਡਰਾਅ ਖੇਡਿਆ ਤੇ 13ਵੇਂ ਸਥਾਨ 'ਤੇ ਰਿਹਾ, ਜਦਕਿ ਦੀਪਸੇਨ ਨੂੰ 14ਵਾਂ ਸਥਾਨ ਮਿਲਿਆ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਅਰਵਿੰਦ ਚਿਦਾਂਬਰਮ 19ਵੇਂ, ਵੈਭਵ ਸੂਰੀ 20ਵੇਂ, ਵੀ. ਐੱਸ. ਰੰਥਵੇਲ 25ਵੇਂ, ਵਿਘਨੇਸ਼ ਆਰ. 31ਵੇਂ ਤੇ ਪ੍ਰਗਿਆਨੰਦਾ 31ਵੇਂ ਸਥਾਨ 'ਤੇ ਰਿਹਾ।


Gurdeep Singh

Content Editor

Related News