BCCI ਨੇ ਕੀਤਾ ਐਲਾਨ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਰਣਜੀ ਟਰਾਫੀ

Wednesday, Feb 02, 2022 - 01:01 PM (IST)

BCCI ਨੇ ਕੀਤਾ ਐਲਾਨ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਰਣਜੀ ਟਰਾਫੀ

ਨਵੀਂ ਦਿੱਲੀ- ਰਣਜੀ ਟਰਾਫੀ ਦਾ ਲੀਗ ਪੜਾਅ 16 ਫਰਵਰੀ ਤੋਂ 5 ਮਾਰਚ ਤਕ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਵਲੋਂ ਤਿਆਰ ਸੋਧੇ ਹੋਏ ਪ੍ਰੋਗਰਾਮ ਦੇ ਮੁਤਾਬਕ ਆਯੋਜਿਤ ਕੀਤਾ ਜਾਵੇਗਾ। ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਬੀ. ਸੀ. ਸੀ. ਆਈ. ਨੂੰ ਇਸ ਚੋਟੀ ਦੀ ਘਰੇਲੂ ਪ੍ਰਤੀਯੋਗਿਤਾ ਨੂੰ ਮੁਲਤਵੀ ਕਰਨ ਦੇ ਲਈ ਮਜਬੂਰ ਹੋਣਾ ਪਿਆ। ਪਹਿਲੇ ਦੇ ਪ੍ਰੋਗਰਾਮ ਦੇ ਮੁਤਾਬਕ ਇਸ ਨੂੰ 13 ਜਨਵਰੀ ਤੋਂ ਖੇਡਿਆ ਜਾਣਾ ਸੀ।

ਇਹ ਵੀ ਪੜ੍ਹੋ : ਆਈ. ਪੀ. ਐੱਲ. ਆਕਸ਼ਨ ਸ਼ਾਰਟਲਿਸਟ 'ਚ 'ਨੇਤਾ ਜੀ' ਦਾ ਵੀ ਨਾਂ, ਇਸ ਸੂਬੇ ਦੇ ਹਨ ਖੇਡ ਮੰਤਰੀ

ਟੂਰਨਾਮੈਂਟ 'ਚ 38 ਟੀਮਾਂ ਹਿੱਸਾ ਲੈਣਗੀਆਂ ਤੇ ਇਸ ਮੈਚ ਸ਼ਾਇਦ ਅਹਿਮਦਾਬਾਦ, ਕੋਲਕਾਤਾ, ਤ੍ਰਿਵੇਂਦਰਮ, ਕਟਕ, ਗੁਹਾਟੀ, ਹੈਦਰਾਬਾਦ ਤੇ ਰਾਜਕੋਟ 'ਚ ਖੇਡੇ ਜਾਣਗੇ। ਇਸ ਦੇ ਫਾਰਮੈਟ 'ਚ ਹਾਲਾਂਕਿ ਬਦਲਾਅ ਕੀਤਾ ਗਿਆ ਹੈ ਤੇ ਇਸ 'ਚ ਚਾਰ ਟੀਮਾਂ ਦੇ 8 ਗਰੁੱਪ ਹੋਣਗੇ, ਜਿਸ 'ਚ ਪਲੇਟ ਸਮੂਹ 'ਚ 6 ਟੀਮਾਂ ਹੋਣਗੀਆਂ। ਮਾਰਚ 2020 'ਚ ਰਣਜੀ ਟਰਾਫੀ ਫਾਈਨਲ ਦੇ ਬਾਅਦ ਤੋਂ ਭਾਰਤ 'ਚ ਲਾਲ ਗੇਂਦ ਫਾਰਮੈਟ 'ਚ ਰਾਸ਼ਟਰੀ ਪੱਧਰ ਦਾ ਕੋਈ ਵੀ ਘਰੇਲੂ ਟੂਰਨਾਮੈਂਟ ਨਹੀ ਖੇਡਿਆ ਗਿਆ ਹੈ। 

ਇਹ ਵੀ ਪੜ੍ਹੋ : IPL Auction : ਖਿਡਾਰੀਆਂ ਦੀ ਫਾਈਨਲ ਲਿਸਟ ਆਈ ਸਾਹਮਣੇ, ਇਨ੍ਹਾਂ 10 ਖਿਡਾਰੀਆਂ 'ਤੇ ਰਹਿਣਗੀਆਂ ਨਜ਼ਰਾਂ

ਪਿਛਲੇ ਸੈਸ਼ਨ 'ਚ ਰਣਜੀ ਟਰਾਫੀ ਰੱਦ ਹੋਣ ਦੇ ਕਾਰਨ ਮੁਆਵਜ਼ਾ ਪ੍ਰਾਪਤ ਕਰਨ ਵਾਲੇ ਘਰੇਲੂ ਕ੍ਰਿਕਟਰਾਂ ਨੇ ਉਸ ਸਮੇਂ ਖੁਸ਼ੀ ਪ੍ਰਗਟਾਈ ਸੀ ਜਦੋਂ ਬੀ. ਸੀ. ਸੀ. ਆ. ਸਕੱਤਰ ਜੈ ਸ਼ਾਹ ਨੇ ਬੀਤੇ ਦਿਨਾਂ 'ਚ ਐਲਾਨ ਕੀਤਾ ਸੀ ਕਿ ਇਹ ਟੂਰਨਾਮਂਟ ਦਾ ਆਯੋਜਨ ਦੋ ਪੜਾਅ 'ਚ ਹੋਵੇਗਾ। ਇਸ ਦੇ ਨਾਕਆਊਟ ਪੜਾਅ ਦੇ ਮੈਚ ਜੂਨ 'ਚ ਖੇਡੇ ਜਾਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News