ਛੱਕੇ ਲਗਾਉਣ ਦੇ ਮਾਮਲੇ ''ਚ ਹਾਰਦਿਕ ਨੂੰ ਟੱਕਰ ਦੇ ਸਕਦਾ ਹੈ ਇਹ ਬੱਲੇਬਾਜ਼

Friday, Dec 01, 2017 - 07:53 PM (IST)

ਛੱਕੇ ਲਗਾਉਣ ਦੇ ਮਾਮਲੇ ''ਚ ਹਾਰਦਿਕ ਨੂੰ ਟੱਕਰ ਦੇ ਸਕਦਾ ਹੈ ਇਹ ਬੱਲੇਬਾਜ਼

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਆਪਣੀ ਸ਼ਾਨਦਾਰ ਪਾਰੀ ਬਦੌਲਤ ਦੁਨੀਆਭਰ 'ਚ ਪਛਾਣ ਬਣਾ ਚੁੱਕਾ ਹੈ। ਉਸ ਦੇ ਬੱਲੇ ਤੋਂ ਚੌਕਿਆਂ ਦੀ ਇਨ੍ਹੀ ਜ਼ਿਆਦਾ ਬਰਸਾਤ ਨਹੀਂ ਹੁੰਦੀ ਜਿਨ੍ਹੀ ਕਿ ਛੱਕਿਆਂ ਦੀ। ਹਾਰਦਿਕ ਪੰਡਯਾ ਕੌਮਾਂਤਰੀ ਵਨ ਡੇ ਕ੍ਰਿਕਟ 'ਚ ਸਭ ਤੋਂ ਤੇਜ਼ 50 ਛੱਕੇ ਲਗਾਉਣ ਦੇ ਰਿਕਾਰਡ ਤੋਂ ਬੇਹੱਦ ਨੇੜੇ ਹੈ ਪਰ ਇਸ ਵਿਚਾਲ ਇਕ ਇਸ ਬੱਲੇਬਾਜ਼ ਸਾਹਮਣੇ ਆ ਰਿਹਾ ਹੈ ਜੋ ਉਸ ਦੇ ਇਸ ਮਿਸ਼ਨ ਸਖਤ ਟੱਕਰ ਦੇ ਰਿਹਾ ਹੈ।
ਕੌਣ ਹੈ ਇਹ ਬੱਲੇਬਾਜ਼?
ਇਹ ਬੱਲੇਬਾਜ਼ ਹੈ ਆਸਟਰੇਲੀਆ ਦਾ ਮਾਰਕਸ ਸਟੇਈਨਿਸ। ਸਟੋਈਨਿਸ ਹੁਣ ਤੱਕ ਆਪਣੇ ਵਨ ਡੇ ਕਰੀਅਰ ਦੌਰਾਨ 8 ਪਾਰੀਆਂ 'ਚ 18 ਛੱਕੇ ਲਗਾ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ 8 ਪਾਰੀਆਂ 'ਚ 2 ਪਾਰੀਆਂ ਸਟੋਈਨਿਸ ਨੇ ਇਕ ਵੀ ਛੱਕਾ ਨਹੀਂ ਲਗਾਇਆ। ਇਨ੍ਹਾਂ ਦੋਵਾਂ ਪਾਰੀਆਂ 'ਚ ਸਟੋਈਨਿਸ 4 ਅਤੇ 3 ਦੌੜ ਦੇ ਸਕੋਰ 'ਤੇ ਆਊਟ ਹੋਇਆ ਹੈ।
ਇਸ ਦੌਰਾਨ ਛੱਕੇ ਲਗਾਉਣ ਦੇ ਮਾਮਲੇ 'ਚ ਸਟੋਈਨਿਸ ਦਾ ਬੱਲਾ ਹਾਰਦਿਕ ਤੋਂ ਕਾਫੀ ਤੇਜ਼ ਚੱਲ ਰਿਹਾ ਹੈ। ਜੇਕਰ ਸਟੋਈਨਿਸ ਇਸ ਤਰ੍ਹਾਂ ਦਾ ਹੀ ਪ੍ਰਦਰਸ਼ਨ ਕਰਦਾ ਰਿਹਾ ਤਾਂ ਉਹ ਹਾਰਦਿਕ ਨੂੰ ਪਿੱਛੇ ਛੱਡ ਸਕਦਾ ਹੈ ਅਤੇ ਸਭ ਤੋਂ ਤੇਜ਼ 50 ਛੱਕੇ ਵੀ ਲਗਾ ਸਕਦਾ ਹੈ।
ਐਡਰਸਨ ਨੇ ਲਗਾਏ ਹਨ ਸਭ ਤੋਂ ਤੇਜ਼ 50 ਛੱਕੇ
ਜੇਕਰ ਗੱਲ ਕੀਤੀ ਜਾਵੇ ਵਨ ਡੇ ਮੈਚਾਂ 'ਚ ਸਭ ਤੋਂ ਤੇਜ਼ 50 ਛੱਕੇ ਲਗਾਉਣ ਦਾ ਰਿਕਾਰਡ ਤਾਂ ਇਹ ਹੈ ਨਿਊਜ਼ੀਲੈਂਡ ਦੇ ਕੋਰੀ ਐਡਰਸਨ ਦੇ ਨਾਂ ਹੈ। ਐਡਰਸਨ ਨੇ ਸਾਲ 2014 'ਚ ਮਹਿਜ 33 ਪਾਰੀਆਂ 'ਚ 50 ਛੱਕੇ ਪੂਰੇ ਕੀਤੇ ਸਨ। ਉਥੇ ਹੀ ਹਾਰਦਿਕ 19 ਪਾਰੀਆਂ 'ਚ 30 ਛੱਕੇ ਲਗਾ ਚੁੱਕਾ ਹੈ। ਇਸ ਤੋਂ ਇਲਾਵਾ ਵਿੰਡੀਜ਼ ਦੇ ਆਂਦਰੇ ਰਸੇਲ ਨੇ 42 ਪਾਰੀਆਂ 'ਚ ਅਤੇ ਕਿਰੋਨ ਪੋਲਾਰਡ ਨੇ 46 ਪਾਰੀਆਂ 'ਚ 50 ਛੱਕੇ ਲਗਾਏ ਸਨ।


Related News