ਫੁੱਟਬਾਲ ਪ੍ਰਸ਼ੰਸਕਾਂ ਲਈ ਆਈ ਬੁਰੀ ਖਬਰ, ਇਸ ਕਾਰਨ ਹੋਇਆ ਇਹ ਸਟੇਡੀਅਮ ਬੰਦ
Tuesday, Jul 11, 2017 - 10:32 PM (IST)
ਰੀਓ ਡੀ ਡਨੇਰਿਓ — ਪ੍ਰਸ਼ੰਸਕ ਦੀ ਮੌਤ ਤੋਂ ਬਾਅਦ ਬ੍ਰਾਜ਼ੀਲ ਦੇ ਫੁੱਟਬਾਲ ਕਲੱਬ ਵਾਸਕੋ ਡਾ ਗਾਮਾ ਨੂੰ ਆਪਣੇ ਘਰੇਲੂ ਘਰ ਤੋਂ ਬਾਹਰ ਖੇਡਣ ਦੇ ਆਦੇਸ਼ ਦਿੱਤੇ ਗਏ ਹਨ। ਬ੍ਰਾਜ਼ੀਲ ਫੁੱਟਬਾਲ ਪਰਿਸੰਘ (ਸੀ. ਬੀ. ਐੱਫ) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਸੀ. ਬੀ. ਐੱਫ. ਨੇ ਇਹ ਫੈਸਲਾ ਪ੍ਰਸ਼ੰਸਕ ਡਾਵਿ ਲੋਪੇਜ ਦੀ ਮੌਤ ਤੋਂ ਬਾਅਦ ਲਿਆ। ਜਿਸ ਦੌਰਾਨ ਵਾਸਕੋ ਨੂੰ ਫਲਾਮੇਂਕੋ ਦੇ ਹੱਥੋਂ ਮਿਲੀ 0-1 ਨਾਲ ਹਾਰ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ ਸੀ।
ਅਧਿਕਾਰੀਆਂ ਮੁਤਾਬਕ ਵਿਰੋਧੀ ਕਲੱਬ ਦੇ ਪ੍ਰਸ਼ੰਸਕਾਂ ਅਤੇ ਪੁਲਸ ਵਿਚਾਲੇ ਹੋਈ ਝਗੜੇ ਦੌਰਾਨ ਤਿੰਨ ਲੋਕਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਿਸ 'ਚ 2 ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋਏ ਸਨ। ਪਰਿਸੰਘ ਨੇ ਇਕ ਬਿਆਨ 'ਚ ਕਿਹਾ ਕਿ ਸੀ. ਬੀ. ਐੱਫ. ਨੇ ਫੈਸਲਾ ਕੀਤਾ ਹੈ ਕਿ ਅਗਲੇ ਆਦੇਸ਼ ਤੱਕ ਸਾਓ ਜਾਨੁਰਿਓ 'ਚ ਪ੍ਰਸ਼ੰਸਕਾਂ ਦੀ ਮੌਜੂਦਗੀ 'ਚ ਮੈਚ ਆਯੋਜਿਤ ਨਹੀਂ ਕੀਤੇ ਜਾਣਗੇ।
