ਬੱਚੇ ਲਈ ਕਈ ਵਾਰ ਦਿਲ ''ਤੇ ਪੱਥਰ ਰੱਖ ਕੇ ਹੱਸਣਾ ਵੀ ਪੈਂਦੈ : ਕੋਲੇ

07/22/2019 3:40:21 AM

ਜਲੰਧਰ - ਅਮਰੀਕਾ ਦੀ ਦਿਲਕਸ਼ ਸੈਲੀਬ੍ਰਿਟੀ ਕੋਲੇ ਕਾਰਦਾਸ਼ੀਆਂ ਤੇ ਉਸ ਦੇ ਪ੍ਰੇਮੀ ਪ੍ਰਸਿੱਧ ਅਮਰੀਕੀ ਬਾਸਕਟਬਾਲ ਖਿਡਾਰੀ ਟ੍ਰਿਸਟਨ ਥਾਂਪਸਨ ਵਿਚਾਲੇ ਰਿਸ਼ਤੇ ਹਮੇਸ਼ਾ ਉਤਰਾਅ-ਚੜ੍ਹਾਅ ਵਾਲੇ ਰਹੇ ਹਨ। ਕੁਝ ਮਹੀਨਿਆਂ ਤੋਂ ਦੋਵਾਂ ਵਿਚਾਲੇ ਦੂਰੀਆਂ ਵਧ ਗਈਆਂ ਸਨ, ਜਿਸ ਦਾ ਕਾਰਣ ਟ੍ਰਿਸਟਨ ਦਾ ਦੂਜੀਆਂ ਮਹਿਲਾਵਾਂ ਨਾਲ ਸਬੰਧ ਰੱਖਣਾ ਸੀ ਪਰ ਹੁਣ ਕੋਲੇ ਤੇ ਟ੍ਰਿਸਟਨ ਵਿਚਾਲੇ ਸਭ ਕੁਝ ਠੀਕ ਹੈ, ਜਿਸ ਦਾ ਕਾਰਣ ਉਨ੍ਹਾਂ ਦੀ ਬੇਟੀ ਨੂੰ ਮੰਨਿਆ ਜਾ ਰਿਹਾ ਹੈ। ਉਹ ਦੋਵੇਂ ਹੀ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦੇ ਹਨ। ਕੋਲੇ ਕਾਰਦਾਸ਼ੀਆਂ ਨੂੰ ਪਿਆਰ 'ਚ ਹਰ ਵਾਰ ਬੇਵਫਾਈ ਹੀ ਮਿਲੀ ਪਰ ਹੁਣ ਉਸ ਦਾ ਪੂਰਾ ਧਿਆਨ ਆਪਣੀ ਬੇਟੀ ਦੇ ਪਾਲਣ-ਪੋਸ਼ਣ ਅਤੇ ਉਸ ਨੂੰ ਸਹੀ ਮਾਹੌਲ ਦੇਣ 'ਤੇ ਹੈ। ਇਸ ਲਈ ਉਸ ਨੇ ਕਈ ਵਾਰ ਧੋਖਾ ਖਾਣ ਦੇ ਬਾਵਜੂਦ ਬੇਟੀ ਦੇ ਪਿਤਾ ਟ੍ਰਿਸਟਨ ਥਾਂਪਸਨ ਵਿਰੁੱਧ ਨਾਂਹ-ਪੱਖੀ ਮਾਹੌਲ ਨਹੀਂ ਬਣਾਇਆ। ਕੋਲੇ ਨੇ ਤਲਾਕ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ 'ਚ ਸਥਿਰਤਾ ਲਿਆਉਣ 'ਚ ਮਦਦ ਕਰਨ ਵਾਲੀ ਲਾਰਾ ਵਾਸ਼ਰ ਨਾਲ ਉਸ ਦੇ ਪ੍ਰੋਗਰਾਮ 'ਚ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ।

 
 
 
 
 
 
 
 
 
 
 
 
 
 

Twins 🙏🏾😍🙌🏾

A post shared by Tristan Thompson (@realtristan13) on Jul 19, 2019 at 1:25pm PDT


ਉਸ ਨੇ ਕਿਹਾ, ''ਉਸ ਲਈ ਬੇਟੀ ਦੇ ਆਲੇ-ਦੁਆਲੇ ਵਧੀਆ ਤੇ ਸ਼ਾਂਤ ਮਹੌਲ ਬਣਾਈ ਰੱਖਣਾ ਸਭ ਤੋਂ ਜ਼ਰੂਰੀ ਹੈ। ਹਾਏ-ਤੌਬਾ ਮਚਾਉਣ ਨਾਲ ਗੱਲਾਂ ਹੋਰ ਖਰਾਬ ਹੋਣਗੀਆਂ ਕਿਉਂਕਿ ਹੁਣ ਉਹ ਵਧੀਆ ਅਤੇ ਬੁਰੀਆਂ ਭਾਵਨਾਵਾਂ ਨੂੰ ਸਮਝਣ ਲੱਗੀ ਹੈ। ਬੱਚੇ ਲਈ ਕਈ ਵਾਰ ਦਿਲ 'ਤੇ ਪੱਥਰ ਰੱਖ ਕੇ ਹੱਸਣਾ ਵੀ ਪੈਂਦਾ ਹੈ।''

PunjabKesari
ਬੇਟੀ ਦੇ ਪਹਿਲੇ ਜਨਮ ਦਿਨ 'ਤੇ ਕੋਲੇ ਨੇ ਟ੍ਰਿਸਟਨ ਨਾਲ ਮੱਤਭੇਦ ਭੁਲਾ ਕੇ ਉਸ ਨੂੰ ਸੱਦਾ ਭੇਜਿਆ। ਹਾਲਾਂਕਿ ਕੋਲੇ ਉਸ ਦੇ ਨਾਲ ਸਹਿਜ ਨਜ਼ਰ ਨਹੀਂ ਆਈ ਸੀ। 34 ਸਾਲਾ ਕੋਲੇ ਦੇ ਗਰਭਪਤੀ ਹੋਣ ਦੌਰਾਨ ਵੀ ਟ੍ਰਿਸਟਨ ਦੀਆਂ ਕਈ ਮਹਿਲਾਵਾਂ ਨਾਲ ਰਿਸ਼ਤੇ ਦੀਆਂ ਖਬਰਾਂ ਆਈਆਂ ਸਨ ਅਤੇ ਆਪਣੀ ਛੋਟੀ ਭੈਣ ਕਾਇਲੀ ਜੇਨਰ ਦੀ ਸਭ ਤੋਂ ਵਧੀਆ ਦੋਸਤ ਜਾਰਡਿਨ ਵੁਡਸ ਨਾਲ ਪ੍ਰੇਮ ਸਬੰਧ ਦਾ ਪਤਾ ਚੱਲਣ ਤੋਂ ਬਾਅਦ ਕੋਲੇ ਨੇ ਟ੍ਰਿਸਟਨ ਨੂੰ ਆਪਣੀ ਜ਼ਿੰਦਗੀ 'ਚੋਂ ਬੇਦਖਲ ਕਰ ਦਿੱਤਾ ਸੀ।

PunjabKesari


Gurdeep Singh

Content Editor

Related News