ਆਸਟ੍ਰੇਲੀਆਈ ਖਿਡਾਰੀ ਨੂੰ ਮਿਲੀ ਧਮਕੀ, PCB ਨੇ ਕਿਹਾ- ਸਾਨੂੰ ਇਸ ''ਤੇ ਵਿਸ਼ਵਾਸ ਨਹੀਂ
Tuesday, Mar 01, 2022 - 10:59 AM (IST)
ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਦੌਰੇ 'ਤੇ ਆਈ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਮੈਂਬਰ ਐਸਟਨ ਐਗਰ ਦੀ ਸਾਥੀ ਨੂੰ ਧਮਕੀ ਭੇਜੀ ਗਈ ਸੀ, ਪਰ ਬੋਰਡ ਦੀ ਜਾਂਚ ਦੇ ਬਾਅਦ ਇਹ 'ਭਰੋਸੋਯੋਗ' ਨਹੀਂ ਪਾਈ ਗਈ। ਆਸਟ੍ਰੇਲੀਆ ਦੀ ਟੀਮ 24 ਸਾਲ ਦੇ ਬਾਅਦ ਸਖ਼ਤ ਸੁਰੱਖਿਆ ਦਰਮਿਆਨ ਪਾਕਿਸਤਾਨ ਦਾ ਦੌਰਾ ਕਰ ਰਹੀ ਹੈ।
ਇਹ ਵੀ ਪੜ੍ਹੋ : ਲਾਹੌਰ ਕਲੰਦਰਸ ਨੇ ਜਿੱਤਿਆ ਪਹਿਲਾ ਪੀ. ਐੱਸ. ਐੱਲ. ਖਿਤਾਬ
ਬੋਰਡ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪੀ. ਸੀ. ਬੀ. ਨੂੰ ਉਸ ਸੋਸ਼ਲ ਮੀਡੀਆ ਪੋਸਟ ਦੇ ਬਾਰੇ ਪਤਾ ਹੈ। ਪੀ. ਸੀ. ਬੀ., ਕ੍ਰਿਕਟ ਆਸਟਰੇਲੀਆ ਤੇ ਦੋਵੇਂ ਦੇਸ਼ਂ ਦੀਆਂ ਸੰਯੁਕਤ ਸਰਕਾਰੀ ਸੁਰੱਖਿਆ ਏਜੰਸੀਆਂ ਨੇ ਇਸ ਦੀ ਜਾਂਚ ਕੀਤੀ ਹੈ। ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਗਤੀਵਿਧੀ ਲਈ ਵਿਆਪਕ ਸੁਰੱਖਿਆ ਯੋਜਨਾ ਮੌਜੂਦ ਹਨ, ਜਿਨ੍ਹਾਂ ਮੁਤਾਬਕ ਇਸ ਮਾਮਲੇ 'ਚ ਜੋਖ਼ਮ ਨਹੀਂ ਮੰਨਿਆ ਜਾਂਦਾ ਹੈ। ਇਸ ਸਮੇਂ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : IPL 2022 : ਮਯੰਕ ਅਗਰਵਾਲ ਬਣੇ ਪੰਜਾਬ ਕਿੰਗਜ਼ ਦੇ ਕਪਤਾਨ, ਕਿਹਾ- ਇਹ ਹੋਵੇਗਾ ਟੀਚਾ
ਸੋਸ਼ਲ ਮੀਡੀਆ 'ਤੇ ਐਗਰ ਦੀ ਸਾਥੀ ਮੇਡੇਲੀਨ ਨੂੰ ਸੰਦੇਸ਼ ਭੇਜਿਆ ਗਿਆ ਸੀ, ਜਿਸ ਦੀ ਸੂਚਨਾ ਤੁਰੰਤ ਕ੍ਰਿਕਟ ਆਸਟ੍ਰੇਲੀਆ ਤੇ ਪੀ. ਸੀ. ਬੀ. ਨੂੰ ਦਿੱਤੀ ਗਈ। ਸੂਤਰ ਨੇ ਕਿਹਾ ਆਸਟ੍ਰੇਲੀਆਈ ਟੀਮ ਦੇ ਸੁਰੱਖਿਆ ਦਲ ਨੇ ਵੀ ਮਾਮਲੇ ਦੀ ਜਾਂਚ ਕੀਤੀ ਤੇ ਇਸ ਨੂੰ ਇਕ ਭਰੋਸੇਯੋਗ ਖ਼ਤਰਾ ਨਹੀਂ ਮੰਨਿਆ। ਨਿਊਜ਼ੀਲੈਂਡ ਨੇ ਜਦੋਂ ਪਿਛਲੇ ਸਾਲ ਸਤੰਬਰ 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਤਾਂ ਟੀਮ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦਿੱਤੀਆਂ ਗਈਆਂ ਸਨ। ਟੀਮ ਆਪਣੀ ਸਰਕਾਰ ਦੀ ਸਲਾਹ 'ਤੇ ਸੀਰੀਜ਼ ਖੇਡੇ ਬਿਨਾ ਦੌਰੇ ਨੂੰ ਛੱਡ ਵਾਪਸ ਪਰਤ ਗਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।