ਇਸ ਅਫਗਾਨੀ ਕ੍ਰਿਕਟਰ ਨੇ ਕਿਹਾ- ਭਾਰਤ ਦੇ ਖਿਲਾਫ ਖੇਡਣਾ ਚਾਹੁੰਦਾ ਹੈ ਪਹਿਲਾ ਟੈਸਟ

06/24/2017 10:34:22 PM

ਨਵੀਂ ਦਿੱਲੀ— ਆਈ.ਸੀ.ਸੀ. ਤੋਂ 17 ਸਾਲ ਬਾਅਦ ਟੈਸਟ ਦਰਜਾ ਪ੍ਰਾਪਤ ਅਫਗਾਨਿਸਤਾਨ ਅਤੇ ਅਇਰਲੈਂਡ ਕ੍ਰਿਕਟ ਟੀਮਾਂ ਦਾ ਸ਼ਾਨਦਾਰ ਅਤੇ ਲਾਜਵਾਬ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਸਿਰਫ ਦੋਵਾਂ ਦੇਸ਼ਾਂ ਦੇ ਖੇਡ ਪ੍ਰੇਮੀ ਹੀ ਨਹੀਂ, ਬਲਕਿ ਦੋਵਾਂ ਦੇਸ਼ਾਂ ਦੇ ਖਿਡਾਰੀ ਵੀ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। ਅਫਗਾਨਿਸਤਾਨ ਨੂੰ ਟੈਸਟ ਕ੍ਰਿਕਟ ਦਾ ਦਰਜਾ ਮਿਲਣ ਤੋਂ ਬਾਅਦ ਸਾਬਕਾ ਅਫਗਾਨਿਸਤਾਨ ਕਪਤਾਨ ਮੁਹੰਮਦ ਨਵੀ ਬਹੁਤ ਖੁਸ਼ ਹਨ। ਮੁਹੰਮਦ ਨਵੀ ਚਾਹੁੰਦੇ ਹਨ ਕਿ ਅਫਗਾਨਿਸਤਾਨ ਕ੍ਰਿਕਟ ਟੀਮ ਆਪਣਾ ਟੈਸਟ ਮੈਚ ਭਾਰਤ ਦੇ ਖਿਲਾਫ ਖੇਡੇ। ਮੁਹੰਮਦ ਨਵੀ ਨੇ ਅਪਣੇ ਇਕ ਇੰਟਰਵਿਊ 'ਚ ਕਿਹਾ ਕਿ ਇਸ ਯਾਦਗਾਰ ਸਮੇਂ ਦਾ ਇੰਤਜ਼ਾਰ ਅਸੀਂ ਕਾਫੀ ਸਮੇਂ ਤੋਂ ਕਰ ਰਹੇ ਸੀ। ਹੁਣ ਅਸੀ ਵੀ ਟੈਸਟ ਖੇਡਣ ਵਾਲੇ ਦੇਸ਼ਾਂ 'ਚ ਸ਼ਾਮਲ ਹਾਂ। ਮੈਂ ਉਮੀਦ ਕਰਦਾ ਹਾਂ ਕਿ ਸਾਡੀ ਟੀਮ ਨੂੰ ਆਪਣਾ ਪਹਿਲਾਂ ਟੈਸਟ ਮੈਚ ਭਾਰਤ ਦੇ ਖਿਲਾਫ ਖੇਡਣ ਨੂੰ ਮਿਲੇ। ਸਾਡੀ ਟੀਮ ਦੇ ਸਾਰੇ ਖਿਡਾਰੀਆਂ ਦਾ ਇਹ ਵੱਡਾ ਸੁਪਨਾ ਹੈ। ਮੈਂ ਉਮੀਦ ਕਰਦਾ ਹਾਂ ਕਿ ਬੀ.ਸੀ.ਸੀ. ਆਈ. ਸਾਡੀ ਮਦਦ ਕਰੇਗਾ। ਕਿਉਂਕਿ ਉਸ ਦੀ ਮਦਦ ਦੇ ਬਿਨਾਂ ਵੱਡੇ ਟੀਚੇ ਤੱਕ ਪਹੁੰਚਣਾ ਅਸਾਨ ਨਹੀਂ ਹੋਵੇਗਾ। ਅਸੀ ਸਾਰੇ ਜਾਣਦੇ ਹਾਂ ਕਿ ਭਾਰਤ ਸਾਰੇ ਮਦਦ ਕਰਦੇ ਹਨ ਅਤੇ ਬਹੁਤ ਜਲਦੀ ਹੀ ਭਾਰਤ ਦੇ ਖਾਲਫ ਟੈਸਟ ਖੇਡਦੇ ਹੋਏ ਨਜ਼ਰ ਆਉਣਗੇ।


Related News