ਏ. ਐੱਫ. ਸੀ. ਕੱਪ ਲਈ 23 ਮੈਂਬਰੀ ਭਾਰਤੀ ਟੀਮ ਐਲਾਨ
Thursday, Dec 27, 2018 - 06:51 PM (IST)

ਨਵੀਂ ਦਿੱਲੀ : ਏ. ਐੱਫ. ਸੀ. ਏਸ਼ੀਅਨ ਕੱਪ 2019 'ਚ ਹਿੱਸਾ ਲੈਣ ਵਾਲੀ 23 ਮੈਂਬਰੀ ਭਾਰਤੀ ਫੁੱਟਬਾਲ ਟੀਮ ਦਾ ਵੀਰਵਾਰ ਨੂੰ ਐਲਾਨ ਕਰ ਦਿੱਤਾ ਗਿਆ, ਜਿਹੜੀ ਤਜਰਬੇਕਾਰ ਸੁਨੀਲ ਸ਼ੇਤਰੀ ਦੀ ਕਪਤਾਨੀ 'ਚ ਥਾਈਲੈਂਡ ਵਿਰੁੱਧ 6 ਜਨਵਰੀ ਨੂੰ ਆਪਣਾ ਪਹਿਲਾ ਮੁਕਾਬਲਾ ਖੇਡਣ ਉਤਰੇਗੀ। ਭਾਰਤ ਟੂਰਨਾਮੈਂਟ 'ਚ 6 ਜਨਵਰੀ ਨੂੰ ਥਾਈਲੈਂਡ ਵਿਰੁੱਧ ਆਪਣਾ ਪਹਿਲਾ ਮੈਚ ਖੇਡੇਗਾ, ਜਦਕਿ ਯੂ. ਏ. ਈ. ਨਾਲ 10 ਜਨਵਰੀ ਤੇ ਬਹਿਰੀਨ ਨਾਲ 14 ਜਨਵਰੀ ਨੂੰ ਉਸਦਾ ਮੈਚ ਹੋਵੇਗਾ।
ਟੀਮ ਇਸ ਤਰ੍ਹਾਂ ਹੈ : ਫਾਰਵਰਡ- ਸੁਮਿਤ ਪਾਸੀ, ਬਲਵੰਤ ਸਿੰਘ, ਸੁਨੀਲ ਸ਼ੇਤਰੀ (ਕਪਤਾਨ), ਜੇਜੇ ਲਾਲਪੇਖਲੂਆ।
ਮਿਡਫੀਲਡਰ-ਉਦਾਂਤ ਸਿੰਘ, ਜੈਕੀਚੰਦ ਸਿੰਘ, ਜਰਮਨਪ੍ਰੀਤ ਸਿੰਘ, ਪ੍ਰਣਯ ਹਲਦਰ, ਅਨਿਰੁਧ ਥਾਪਾ, ਵਿਨੀਤ ਰਾਏ, ਰੋਲਿਨ ਬੋਰਜਿਸ, ਆਸ਼ਿਕ ਕਰੂਆਨ, ਹਾਲੀਚਰਣ ਨਰਜਾਰੀ।
ਡਿਫੈਂਡਰ-ਪ੍ਰੀਤਮ ਕੋਟਲ, ਸਾਰਥਕ ਗੋਲੂਈ, ਸੰਦੇਸ਼ ਝਿੰਗਨ, ਅਨਸ ਇਦਾਥੋਡਿਕਾ, ਸਲਾਮ ਰੰਜਨ ਸਿੰਘ, ਸੁਭਾਸ਼ੀਸ਼ ਬੋਸ, ਨਾਰਾਇਣ ਦਾਸ।
ਗੋਲਕੀਪਰ-ਗੁਰਪ੍ਰੀਤ ਸਿੰਘ ਸੰਧੂ, ਵਿਸ਼ਾਲ ਕੈਥ, ਅਮਰਿੰਦਰ ਸਿੰਘ।