ਕੋਲਕਾਤਾ ਦਾ 121 ਸਾਲ ਪੁਰਾਣਾ ਵਾਰੀ ਐਥਲੈਟਿਕ ਕਲੱਬ ਸੜ ਕੇ ਸੁਆਹ
Monday, Apr 01, 2019 - 11:18 PM (IST)

ਕੋਲਕਾਤਾ— ਕੋਲਕਾਤਾ 'ਚ 121 ਸਾਲ ਪੁਰਾਣਾ ਵਾਰੀ ਐਥਲੈਟਿਕ ਕਲੱਬ ਸੋਮਵਾਰ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦਸਤਾ ਰਵਾਨਾ ਹੋਇਆ ਸੀ ਪਰ ਉਸ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਕਲੱਬ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਦੌਰਾਨ ਕਲੱਬ ਦਾ ਰੱਖ-ਰਖਾਅ ਕਰਨ ਵਾਲਾ ਇਕ ਕਰਮਚਾਰੀ ਵੀ ਝੁਲਸ ਗਿਆ ਸੀ। 121 ਸਾਲ ਪੁਰਾਣੇ ਵਾਰੀ ਐਥਲੈਟਿਕ ਕਲੱਬ ਦਾ ਭਾਰਤੀ ਫੁੱਟਬਾਲ ਦੇ ਇਤਿਹਾਸ ਵਿਚ ਵੱਡਾ ਯੋਗਦਾਨ ਹੈ। ਕਲੱਬ ਨੇ ਕਈ ਖਿਡਾਰੀਆਂ ਨੂੰ ਨਿਖਾਰਿਆ ਸੀ।