ਟੋਕੀਓ ਓਲੰਪਿਕ ਦੀ 100 ਦਿਨ ਦੀ ਉਲਟੀ ਗਿਣਤੀ ਸ਼ੁਰੂ

Wednesday, Apr 14, 2021 - 07:54 PM (IST)

ਟੋਕੀਓ ਓਲੰਪਿਕ ਦੀ 100 ਦਿਨ ਦੀ ਉਲਟੀ ਗਿਣਤੀ ਸ਼ੁਰੂ

ਟੋਕੀਓ- ਟੋਕੀਓ ਨੂੰ ਸਾਢੇ 7 ਸਾਲ ਪਹਿਲਾਂ ਜਦੋਂ ਓਲੰਪਿਕ ਖੇਡਾਂ ਦੀ ਮੇਜਬਾਨੀ ਸੌਂਪੀ ਗਈ ਸੀ, ਉਦੋਂ ਉਸ ਨੇ ਖੁਦ ਨੂੰ ਸੁਰੱਖਿਅਤ ਥਾਂ ਦੇ ਰੂਪ ’ਚ ਪੇਸ਼ ਕੀਤਾ ਸੀ, ਜਦੋਂਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਤਤਕਾਲੀਨ ਉਪ-ਪ੍ਰਧਾਨ ਕਰੇਗ ਰੀਡੀ ਨੇ ਬਿਊਨਸ ਆਇਰਸ ’ਚ 2013 ’ਚ ਵੋਟਿੰਗ ਤੋਂ ਬਾਅਦ ਕਿਹਾ ਸੀ ਕਿ ਨਿਸ਼ਚਿਤਤਾ ਅਹਿਮ ਮੁੱਦਾ ਹੋਵੇਗੀ। ਪਿਛਲੇ ਸਾਲ ਮੁਲਤਵੀ ਕੀਤੇ ਗਏ ਟੋਕੀਓ ਓਲੰਪਿਕ ਖੇਡਾਂ ਦੇ ਪ੍ਰਬੰਧ ਲਈ ਬੁੱਧਵਾਰ ਨੂੰ ਹਾਲਾਂਕਿ ਜਦੋਂ 100 ਦਿਨ ਦੀ ਉਲਟੀ ਗਿਣਤੀ ਸ਼ੁਰੂ ਹੋਈ ਤਾਂ ਕੁੱਝ ਵੀ ਨਿਸ਼ਚਿਤ ਨਹੀਂ ਹੈ।

PunjabKesari
‘ਕੋਵਿਡ-19’ ਦੇ ਵੱਧਦੇ ਮਾਮਲਿਆਂ, ਅਣਗਿਣਤ ਘਪਲਿਆਂ ਅਤੇ ਜਾਪਾਨ ’ਚ ਖੇਡਾਂ ਦੇ ਪ੍ਰਬੰਧ ਨੂੰ ਲੈ ਕੇ ਜਨਤਾ ਦੇ ਵਿਰੋਧ ਦੇ ਬਾਵਜੂਦ ਪ੍ਰਬੰਧਕ ਅਤੇ ਆਈ. ਓ. ਸੀ. ਖੇਡਾਂ ਦੇ ਪ੍ਰਬੰਧ ’ਤੇ ਜ਼ੋਰ ਦੇ ਰਹੇ ਹਨ। ਟੋਕੀਓ ’ਚ 1964 ’ਚ ਹੋਈਆਂ ਓਲੰਪਿਕ ਖੇਡਾਂ ਜ਼ਰੀਏ ਜਾਪਾਨ ਨੇ ਦੂਜੇ ਵਿਸ਼ਵ ਯੁੱਧ ’ਚ ਹਾਰ ਤੋਂ ਤੇਜ਼ੀ ਨਾਲ ਉੱਭਰਣ ਦਾ ਜਸ਼ਨ ਮਨਾਇਆ ਸੀ ਪਰ ਇਸ ਵਾਰ ਖੇਡਾਂ ਦੇ ਪ੍ਰਬੰਧ ਨੂੰ ਲੈ ਕੇ ਕਈ ਵੱਖ ਨਿਯਮ ਅਤੇ ਪਾਬੰਦੀਆਂ ਹੋਣਗੀਆਂ। ਬੇਸ਼ੱਕ ਖਿਡਾਰੀਆਂ ਦਾ ਟੀਚਾ ਤਮਗਾ ਜਿੱਤਣਾ ਹੋਵੇਗਾ ਪਰ ਕੁੱਝ ਹੋਰ ਲੋਕ ਸਿਰਫ ਇੰਨਾ ਚਾਹੁੰਣਗੇ ਕਿ ਬਿਨਾਂ ਕਿਸੇ ਸਮੱਸਿਆ ਦੇ ਖੇਡਾਂ ਦਾ ਪ੍ਰਬੰਧ ਹੋਵੇ, ਇਨ੍ਹਾਂ ਖੇਡਾਂ ਜ਼ਰੀਏ ‘ਕੋਵਿਡ-19’ ਨਾ ਫੈਲੇ ਅਤੇ ਰਾਸ਼ਟਰੀ ਗੌਰਵ ਬਣਿਆ ਰਹੇ। ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋਣਗੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News