''ਭੈਣ'' ਲੈ ਕੇ ਆਈ ਯੁਵਰਾਜ ਅਤੇ ਇਸ ਮਸ਼ਹੂਰ ਕ੍ਰਿਕਟ ਐਂਕਰ ਨੂੰ ਕਰੀਬ

04/12/2018 1:41:29 PM

ਨਵੀਂ ਦਿੱਲੀ—ਸਿਕਸਰ ਕਿੰਗ ਯੁਵਰਾਜ ਸਿੰਘ ਇਕ ਬਾਰ ਫਿਰ ਆਪਣੀ ਪੁਰਾਣੀ ਟੀਮ ਕਿੰਗਜ਼ ਇਲੈਵਨ ਪੰਜਾਬ ਦੇ ਨਾਲ ਰਹੇ ਹਨ। ਟੀਮ ਦੀ ਕਮਾਨ ਆਰ ਅਸ਼ਵਿਨ ਦੇ ਕੋਲ ਹੈ, ਅਜਿਹੇ 'ਚ ਫੈਂਨਜ਼ ਜ਼ਰੂਰ ਚਾਹੁੰਣਗੇ ਕਿ ਬਿਨਾ ਦਬਾਅ ਦੇ ਖੇਡ ਰਿਹਾ ਇਹ ਪੰਜਾਬੀ ਪੁੱਤਰ ਕਿੰਗਜ਼ ਇਲੈਵਨ ਪੰਜਾਬ ਨੂੰ ਆਪਣਾ ਪਹਿਲਾਂ ਆਈ.ਪੀ.ਐੱਲ. ਖਿਤਾਬ ਦਿਵਾਵੇਗਾ। ਆਪਣੇ ਖੇਡ ਅਤੇ ਆਈ.ਪੀ.ਐੱਲ. ਦੇ ਇਲਾਵਾ ਯੁਵਰਾਜ ਸਿੰਘ ਆਪਣੀ ਇਕ ਪੋਸਟ ਨੂੰ ਲੈ ਕੇ ਵੀ ਚਰਚਾ 'ਚ ਹੈ।

ਦਰਅਸਲ , ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਯੁਵਰਾਜ ਸਿੰਘ ਦਾ ਪਿਆਰ ਕਿਸੇ ਤੋਂ ਛੁੱਪਿਆ ਨਹੀਂ। ਹਰ ਛੋਟੇ ਵੱਡੇ ਮੌਕੇ ਤੇ ਯੁਵੀ ਫੈਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਫੋਟੋਆਂ, ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਵੀਰਵਾਰ ਨੂੰ ਉਨ੍ਹਾਂ ਦੀ ਪੋਸਟ ਖੂਬ ਚਰਚਾ 'ਚ ਰਹੀ, ਮਸ਼ਹੂਰ ਸਪੋਟਸ ਐਂਕਰ ਗੌਰਵ ਕਪੂਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਯੁਵਰਾਜ ਨੇ ਇਹ ਫੋਟੋ ਸ਼ੇਅਰ ਕੀਤੀ। ਨਾਲ ਹੀ ਲਿਖਿਆ,' ਸਾਡੀ ਖੂਬਸੂਰਤ ਭੈਣ ਦੇ ਜਨਮਦਿਨ ਦੀ ਸ਼ੁਭਕਾਮਨਾਵਾਂ... ਜਦੋਂ ਇਹ 40 ਸਾਲ ਹੋਵੇ ਤਾਂ ਸ਼ਰਾਰਤੀ ਨਾ ਹੋਵੇ... ਜਨਮਦਿਨ ਮੁਬਾਰਕ ਭੈਣ, ਬਹੁਤ ਸਾਰਾ ਪਿਆਰ...

 

A post shared by Yuvraj Singh (@yuvisofficial) on


11 ਅਪ੍ਰੈਲ 1981 ਨੂੰ ਦਿੱਲੀ 'ਚ ਪੈਦਾ ਹੋਏ ਗੌਰਵ ਕਪੂਰ ਮਸ਼ਹੂਰ ਸਪੋਰਟਸ ਐਂਕਰ ਹਨ। ਜੋ ਆਈ.ਪੀ.ਐੱਲ. ਅਤੇ ਟੀਮ ਇੰਡੀਆ ਦੇ ਤਮਾਮ ਮੈਚਾਂ 'ਚ ਸ਼ੋਅ ਹੋਸਟ ਕਰਦੇ ਨਜ਼ਰ ਆਉਂਦੇ ਹਨ। ਸਾਰੇ ਕ੍ਰਿਕਟਰਸ ਦੇ ਨਾਲ ਉਨ੍ਹਾਂ ਦਾ ਦੋਸਤਾਨਾਂ ਵਿਵਹਾਰ ਹੈ। ਪਰ ਯੁਵਰਾਜ ਸਿੰਘ ਦੇ ਨਾਲ ਉਨ੍ਹਾਂ ਦੀ ਦੋਸਤੀ ਬਹੁਤ ਜ਼ਿਆਦਾ ਹੈ, ਦੋਨੋਂ ਹੀ ਇਕ ਦੂਸਰੇ ਨੂੰ ਮਜ਼ਾਕ 'ਚ ' ਭੈਣ' ਕਹਿੰਦੇ ਹਨ। ਜਦੋਂ ਯੁਵਰਾਜ ਦਾ ਜਨਮਦਿਨ ਸੀ ਤਾਂ ਗੌਰਵ ਨੇ ਵੀ ਕੁਝ ਇਸੇ ਅੰਦਾਜ 'ਚ ਆਪਣੀ ' ਭੈਣ' ਨੂੰ ਜਨਮਦਿਨ ਦੀ ਵਧਾਈ ਦਿੱਤੀ ਸੀ।

ਯੁਵਰਾਜ ਸਿੰਘ ਅਤੇ ਨਵਜੋਤ ਸਿੰਘ ਸਿੰਧੂ ਦੇ ਨਾਲ ਗੌਰਵ ਕਪੂਰ ਦੀ ਇਕ ਪੁਰਾਣੀ ਤਸਵੀਰ। ਦੱਸ ਦਈਏ ਕਿ ਇਸ ਤਰ੍ਹਾਂ ਇਕ-ਦੂਸਰੇ ਨੂੰ ਜਨਮਦਿਨ ਦੇ ਮੌਕੇ 'ਤੇ ' ਭੈਣ' ਬੁਲਾਉਣ ਤੇ ਫੈਂਨਜ਼ ਹੈਰਾਨ ਹਨ। ਕਮੈਂਟ ਬਾਕਸ 'ਚ ਫੈਂਨਜ਼ ਯੁਵਰਾਜ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛਣ ਲੱਗੇ ਹਨ।


Related News