ਹੈਰੀ ਕੇਨ ਦੇ 2 ਗੋਲਾਂ ਦੀ ਬਦੌਲਤ, ਇੰਗਲੈਂਡ ਨੇ ਟੂਨੀਸ਼ੀਆ ਨੂੰ 2-1 ਨਾਲ ਹਰਾਇਆ
Tuesday, Jun 19, 2018 - 01:32 AM (IST)

ਵੋਲਗੋਗ੍ਰੇਡ ਆਰਿਨਾ— ਇੰਗਲੈਂਡ ਖਿਲਾਫ ਅੱਜ ਗਰੁੱਪ-ਜੀ ਦੇ ਮੁਕਾਬਲੇ ਨਾਲ ਟੂਨੀਸ਼ੀਆ ਦੀ ਟੀਮ ਵਿਸ਼ਵ ਕੱਪ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਉਤਰੀ। ਦੋਵੇਂ ਟੀਮਾਂ ਦਾ ਹਾਫ ਤੋਂ ਪਹਿਲਾਂ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਸੀ। ਪਰ ਇੰਗਲੈਂਡ ਟੀਮ ਨੇ ਆਪਣੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਹੈਰੀ ਕੇਨ ਨੇ 11ਵੇਂ ਮਿੰਟ 'ਚ ਪਹਿਲਾਂ ਗੋਲ ਕਰ ਕੇ ਟੀਮ ਨੂੰ 1-0 ਦੀ ਬੜਤ ਦਿਵਾ ਦਿੱਤੀ।
ਇਸ ਤੋਂ ਬਾਅਦ ਟੂਨੀਸ਼ੀਆ ਟੀਮ ਨੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਟੀਮ ਵਲੋਂ ਫਿਰਾਜ਼ਨੀ ਸੇਸੀ ਨੇ 35ਵੇਂ ਮਿੰਟ 'ਚ ਗੋਲ ਕਰ ਕੇ ਟੀਮ ਦਾ ਸਕੋਰ 1-1 ਨਾਲ ਬਰਾਬਰ ਕਰ ਦਿੱਤਾ ਜਿਸ ਤੋਂ ਬਾਅਦ ਦੋਵੇਂ ਟੀਮਾਂ ਦਾ ਸਕੋਰ ਹਾਫ ਟਾਈਮ ਤੱਕ ਬਰਾਬਰ ਰਿਹਾ।
ਹਾਫ ਟਾਈਮ ਤੋਂ ਬਾਅਦ ਮੈਦਾਨ 'ਤੇ ਆਈਆਂ ਦੋਵੇਂ ਟੀਮਾਂ ਦਾ ਮੁਕਾਬਲਾ ਕਾਫੀ ਸਖਤ ਰਿਹਾ, ਦੋਵੇਂ ਟੀਮਾਂ ਦੇ ਖਿਡਾਰੀ ਆਪਣੀ ਟੀਮ ਨੂੰ ਬੜਤ ਦਿਵਾਉਣ ਲਈ ਪੂਰਾ ਜ਼ੋਰ ਲਗਾ ਰਹੀਆਂ ਸਨ। ਇਸ ਦੇ ਨਾਲ ਹੀ ਇੰਗਲੈਂਡ ਟੀਮ ਵਲੋਂ ਹੈਰੀ ਕੇਨ ਨੇ ਦੂਜਾ ਗੋਲ ਕਰ ਕੇ ਟੀਮ ਨੂੰ 2-1 ਨਾਲ ਬੜਤ ਹਾਸਲ ਕਰਵਾ ਦਿੱਤੀ।