ਇੰਗਲੈਂਡ ਨਾਲ ਟੈਸਟ ਸੀਰੀਜ਼ ਰਾਵਲਪਿੰਡੀ ਤੇ ਮੁਲਤਾਨ ''ਚ ਹੋਵੇਗੀ : ਨਕਵੀ
Sunday, Sep 08, 2024 - 06:02 PM (IST)
ਲਾਹੌਰ- ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਇੰਗਲੈਂਡ ਨਾਲ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਰਾਵਲਪਿੰਡੀ ਅਤੇ ਮੁਲਤਾਨ 'ਚ ਖੇਡੀ ਜਾਵੇਗੀ। ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਤੋਂ ਬਾਅਦ ਨਕਵੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੁਲਤਾਨ ਅਤੇ ਰਾਵਲਪਿੰਡੀ ਤਿੰਨੋਂ ਟੈਸਟ ਮੈਚਾਂ ਦੀ ਮੇਜ਼ਬਾਨੀ ਕਰਨਗੇ। ਨਕਵੀ ਨੇ ਕਿਹਾ, "ਈਸੀਬੀ ਨੇ ਮੁਲਤਾਨ ਅਤੇ ਰਾਵਲਪਿੰਡੀ ਵਿੱਚ ਟੈਸਟ ਖੇਡਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।"
ਨਕਵੀ ਦੇ ਬੁਲਾਰੇ ਮੁਹੰਮਦ ਰਫੀਉੱਲ੍ਹਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ, "ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।" ਸੀਰੀਜ਼ ਆਪਣੇ ਪ੍ਰੋਗਰਾਮ ਮੁਤਾਬਕ ਹੋਵੇਗੀ। ਅਸੀਂ ਈਸੀਬੀ ਦੇ ਨਾਲ ਲਗਾਤਾਰ ਸੰਪਰਕ ਵਿੱਚ ਬਣੇ ਹੋਏ ਹਾਂ ਅਤੇ ਉਹ ਸਥਾਨ ਨੂੰ ਲੈ ਕੇ ਸੰਤੁਸ਼ਟ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਪਾਕਿਸਤਾਨ ਦੇ ਵੱਖ-ਵੱਖ ਸਟੇਡੀਅਮ 'ਚ ਨਿਰਮਾਣ ਕਾਰਜ ਚੱਲ ਰਿਹਾ ਹੈ ਅਤੇ ਇਸ ਵਜ੍ਹਾ ਕਰਕੇ ਇੰਗਲੈਂਡ ਦੇ ਨਾਲ ਤਿੰਨ ਟੈਸਟ ਮੈਚਾਂ ਦੀ ਲੜੀ ਦੀ ਮੇਜ਼ਬਾਨੀ ਪੇਚੀਦਾ ਬਣ ਗਈ ਹੈ। ਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਚੱਲ ਰਹੇ ਨਵੀਨੀਕਰਨ ਦੇ ਕੰਮ ਦੇ ਮੱਦੇਨਜ਼ਰ ਕਰਾਚੀ 'ਚ ਦੂਜੇ ਟੈਸਟ ਦਾ ਆਯੋਜਨ ਕਰਨਾ ਸੰਭਵ ਨਹੀਂ ਹੈ। ਸ਼ੰਘਾਈ ਕਾਰਪੋਰੇਸ਼ਨ (ਐੱਸਸੀਓ) ਦੀ ਮੀਟਿੰਗ 15 ਅਤੇ 16 ਅਕਤੂਬਰ ਨੂੰ ਇਸਲਾਮਾਬਾਦ ਵਿੱਚ ਹੋਣੀ ਹੈ, ਇਸ ਲਈ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਦੂਜੇ ਟੈਸਟ ਮੈਚ ਨੂੰ ਰਾਵਲਪਿੰਡੀ ਦੇ ਨਾਲ ਲੱਗਦੇ ਸ਼ਹਿਰ ਵਿੱਚ ਆਯੋਜਿਤ ਕੀਤੇ ਜਾਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਹਾਲਾਂਕਿ ਅਜੇ ਤੱਕ ਪੀਸੀਬੀ ਦੁਆਰਾ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।