ਟੈਸਟ ਸੀਰੀਜ਼ ਤੋਂ ਪਹਿਲਾਂ ਸਟੁਅਰਡ ਬ੍ਰਾਡ ਨੇ ਕਿਹਾ-ਰੂਟ ਦਾ ਪਸੰਦੀਦਾ ਕ੍ਰਿਕਟਰ ਬਣਨਾ ਚਾਹੁੰਦਾ ਹਾਂ
Saturday, Jul 21, 2018 - 06:56 PM (IST)

ਨਵੀਂ ਦਿੱਲੀ— ਸਟੁਅਰਟ ਬ੍ਰਾਡ ਇਸ ਤਰ੍ਹਾਂ ਦੇ ਖਿਡਾਰੀ ਬਣਨਾ ਚਾਹੁੰਦੇ ਹਨ ਜਿਸ ਨੂੰ ਕਪਤਾਨ ਜੋ ਰੂਟ ਪਸੰਦ ਕਰੇ। ਇਹ ਤੇਜ਼ ਗੇਂਦਬਾਜ਼ ਆਪਣੀ ਫਿਟਨੈਸ ਸਾਬਤ ਕਰ ਕੇ 1 ਅਗਸਤ ਤੋਂ ਭਾਰਤ ਖਿਲਾਫ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਲਈ ਵਾਪਸੀ ਕਰਨ ਦੀ ਕੋਸ਼ਿਸ਼ 'ਚ ਲੱਗੇ ਹਨ।
ਨਾਟਿੰਘਮਸ਼ਾਇਰ ਦਾ ਇਹ ਤੇਜ਼ ਗੇਂਦਬਾਜ਼ ਜ਼ਿਆਦਾ ਅੱਗੇ ਦੇ ਬਾਰੇ 'ਚ ਨਹੀਂ ਸੋਚਣਾ ਚਾਹੁੰਦਾ, ਪਰ ਅਗਲੇ ਸਾਲ ਹੋਣ ਵਾਲੀ ਏਸ਼ੇਜ ਸੀਰੀਜ਼ 'ਤੇ ਜਰੂਰ ਉਸ ਦੀ ਨਜ਼ਰ ਟਿੱਕੀ ਹੋਈ ਹੈ। ਬ੍ਰਾਡ ਨੇ ਸਕਾਈ ਸਪੋਰਟਸ ਨਿਊਜ਼ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਦੂਰ ਦੇ ਬਾਰੇ 'ਚ ਸੋਚਣਾ ਕਾਫੀ ਖਤਰਨਾਕ ਹੈ। ਇਸ ਨਾਲ ਦਿਮਾਗ ਉਸ ਚੀਜ਼ ਤੋਂ ਦੂਰ ਚਲਿਆ ਜਾਂਦਾ ਹੈ, ਜੋ ਸਚਮੁੱਚ ਕਾਫੀ ਅਹਿੰਮ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਜ਼ਿਆਦਾ ਅੱਗੇ ਦੇ ਬਾਰੇ 'ਚ ਨਹੀਂ ਸੋਚਣਾ ਚਾਹੁੰਦਾ, ਪਰ ਮੇਰੇ ਲਈ ਸਭ ਤੋਂ ਵੱਡਾ ਟੀਚਾ 2019 'ਚ ਏਸ਼ੇਜ ਸੀਰੀਜ਼ ਦੋਬਾਰਾ ਹਾਸਲ ਕਰਨ 'ਤੇ ਲੱਗਾ ਹੋਵੇਗਾ। ਸੂਚੀ 'ਚ ਸਭ ਤੋਂ ਉੱਪਰ, ਪਰ ਫਿਲਹਾਲ ਮੈਨੂੰ ਬਿਹਤਰੀਨ ਕ੍ਰਿਕਟਰ ਬਣਨਾ ਹੋਵੇਗਾ। ਉਸ ਤਰ੍ਹਾਂ ਦਾ ਖਿਡਾਰੀ ਜਿਸ ਨੂੰ ਰੂਟ ਪਸੰਦ ਕਰੇ।
ਵਾਪਸੀ ਦੀ ਕੋਸ਼ਿਸ਼ 'ਚ ਲੱਗੇ ਬ੍ਰਾਡ ਪੂਰੀ ਫਿਟਨੈਸ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਉਸ ਨੇ ਪਿਛਲੇ ਮਹੀਨੇ ਸਪੇਕਸੇਵਰਸ ਕਾਊਂਟੀ ਚੈਂਪੀਅਨਸ਼ਿਪ 'ਚ ਵਾਰੇਸਟਰਸ਼ਰ ਖਿਲਾਫ ਆਪਣੀ ਕਾਊਂਟੀ ਟੀਮ ਲਈ ਖੇਡਦੇ ਹੋਏ ਸੱਟ ਲੱਗ ਗਈ ਸੀ।