ਟੈਸਟ ਰੈਂਕਿੰਗ : ਪਾਕਿ ਤੋਂ ਹਾਰਨ ਦੇ ਬਾਅਦ ਆਸਟਰੇਲੀਆ ਪੰਜਵੇਂ ਸਥਾਨ ''ਤੇ ਖਿਸਕਿਆ, ਭਾਰਤ ਚੋਟੀ ''ਤੇ

Saturday, Oct 20, 2018 - 04:25 PM (IST)

ਟੈਸਟ ਰੈਂਕਿੰਗ : ਪਾਕਿ ਤੋਂ ਹਾਰਨ ਦੇ ਬਾਅਦ ਆਸਟਰੇਲੀਆ ਪੰਜਵੇਂ ਸਥਾਨ ''ਤੇ ਖਿਸਕਿਆ, ਭਾਰਤ ਚੋਟੀ ''ਤੇ

ਜਲੰਧਰ— ਪਾਕਿਸਤਾਨ ਦੇ ਖਿਲਾਫ ਅਬੂ ਧਾਬੀ 'ਚ ਆਸਟਰੇਲੀਆ ਨੂੰ 373 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਦੇ ਬਾਅਦ ਉਹ ਟੈਸਟ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਖਿਸਕ ਗਿਆ ਹੈ। ਉਹ ਇਸ ਤੋਂ ਪਹਿਲਾਂ ਤੀਜੇ ਸਥਾਨ 'ਤੇ ਸੀ ਪਰ ਇਸ ਵੱਡੀ ਹਾਰ ਦੇ ਬਾਅਦ ਉਸ ਨੂੰ ਦੋ ਅੰਕਾਂ ਦਾ ਨੁਕਸਾਨ ਹੋਇਆ। ਉਸ ਦੇ ਕੋਲ ਹੁਣ 102 ਰੇਟਿੰਗ ਅੰਕ ਹਨ। ਪਾਕਿ ਨੂੰ ਇਸ ਜਿੱਤ ਨਾਲ 7 ਅੰਕ ਮਿਲੇ, ਪਰ ਉਹ ਸਤਵੇਂ ਸਥਾਨ 'ਤੇ ਹੀ ਬਰਕਰਾਰ ਹੈ।

ਭਾਰਤ ਹੈ ਚੋਟੀ 'ਤੇ : ਭਾਰਤ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਇਮ ਹੈ। ਉਸ ਦੇ 116 ਅੰਕ ਹਨ। 106 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਦੱਖਣੀ ਅਫਰੀਕਾ ਹੈ। ਉਸ ਤੋਂ ਬਾਅਦ 102 ਅੰਕਾਂ ਦੇ ਨਾਲ ਇੰਗਲੈਂਡ ਤੀਜੇ ਸਥਾਨ 'ਤੇ ਹੈ। ਉਸ ਤੋਂ ਬਾਅਦ ਚੌਥੇ ਸਥਾਨ ਨਿਊਜ਼ੀਲੈਂਡ ਦੀ ਟੀਮ ਹੈ। ਆਸਟਰੇਲੀਆਈ ਟੈਸਟ ਸੀਰੀਜ਼ ਹਾਰਨ ਦੇ ਬਾਅਦ ਹੁਣ ਪਾਕਿਸਤਾਨ ਨਾਲ ਤਿੰਨ ਟੀ-20 ਮੈਚ ਖੇਡੇਗਾ। ਉਹ ਨਵੰਬਰ-ਦਸੰਬਰ 'ਚ ਭਾਰਤ ਦੇ ਖਿਲਾਫ ਆਪਣੇ ਘਰੇਲੂ ਮੈਦਾਨ 'ਤੇ ਤਿੰਨ ਟੀ-20, ਤਿੰਨ ਵਨ ਡੇ ਅਤੇ ਚਾਰ ਟੈਸਟ ਖੇਡੇਗਾ।


Related News