ਟੀਮ ਇੰਡੀਆ ਖਿਲਾਫ ਇਹ ਜਾਲ ਵਿਛਾ ਰਹੀ ਆਸਟੇਲੀਆ

Thursday, Dec 13, 2018 - 01:04 PM (IST)

ਟੀਮ ਇੰਡੀਆ ਖਿਲਾਫ ਇਹ ਜਾਲ ਵਿਛਾ ਰਹੀ ਆਸਟੇਲੀਆ

ਨਵੀਂ ਦਿੱਲੀ— ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸੀਰੀਜ਼ ਦਾ ਦੂਜਾ ਟੈਸਟ ਸ਼ੁੱਕਰਵਾਰ ਤੋਂ ਪਰਥ 'ਚ ਖੇਡਿਆ ਜਾਵੇਗਾ। ਹਾਲਾਂਕਿ ਇਹ ਮੈਚ ਨਵੇਂ ਸਟੇਡੀਅਮ 'ਚ ਹੋਵੇਗਾ ਪਰ ਇਸਦੀ ਪਿਚ 'ਚ ਉਹੀ ਮਿਜਾਜ਼ ਦੇਖਣ ਨੂੰ ਮਿਲ ਸਕਦਾ ਹੈ ਜਿਸਦੇ ਲਈ ਪੁਰਾਣਾ ਮੈਦਾਨ ਜਾਣਿਆ ਜਾਂਦਾ ਸੀ। ਗਤੀ ਅਤੇ ਉਛਾਲ ਇਸ ਵਿਕਟ 'ਤੇ ਦੇਖਣ ਨੂੰ ਮਿਲੇਗਾ। ਪਿਚ ਦੇ ਕਊਰੇਟਰ ਬ੍ਰੇਟ ਸਿਨਥੌਰਪ ਦੀ ਗੱਲ ਸੁਣ ਇਹ ਲੱਗ ਰਿਹਾ ਹੈ ਕਿ ਮੈਚ ਤੋਂ ਇਕ ਦਿਨ ਪਹਿਲਾਂ ਸਿਨਥੌਰਪ ਨੇ ਪਿੱਚ ਤੋਂ ਪਰਦਾ ਹਟਾਇਆ ਹੈ। ਇਸ 'ਤੇ ਬਹੁਤ ਘਾਹ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਥੇ ਬੱਲੇ ਅਤੇ ਗੇਂਦ ਵਿਚਕਾਰ ਜ਼ਬਰਦਸਤ ਸੰਤੁਲਣ ਦੇਖਣ ਨੂੰ ਮਿਲ ਮਿਲੇਗਾ। ਕ੍ਰਿਕਟ ਆਸਟ੍ਰੇਲੀਆ ਦੀ ਵੈੱਬਸਾਈਟ ਮੁਤਾਬਕ ਹਰਾ ਘਾਹ ਵਿਕਟ ਨੂੰ ਤੇਜ਼ ਬਣਾਉਂਦੀ ਹੈ।

ਆਸਟ੍ਰੇਲੀਆ ਦਾ ਦੌਰਾ ਕਰਨ ਵਾਲੀਆਂ ਪਹਿਲੀਆਂ ਭਾਰਤੀ ਟੀਮਾਂ ਨੂੰ ਉਛਾਲ ਨੂੰ ਲੈ ਕੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਵਿਰਾਟ ਕੋਹਲੀ ਦੀ ਟੀਮ ਨੂੰ ਵੀ ਕਥਿਤ ਰੂਪ ਨਾਲ ਦੁਨੀਆ ਦੀ ਇਸ ਸਭ ਤੋਂ ਤੇਜ਼ ਅਤੇ ਉਛਾਲਭਰੀ ਵਿਕਟ 'ਤੇ ਕਠਿਨ ਪਰੀਖਿਆ 'ਚੋਂ ਲੰਘਣਾ ਪੈ ਸਕਦਾ ਹੈ। ਕ੍ਰਿਕਟ ਆਸਟ੍ਰੇਲੀਆ ਨੇ ਸਿਨਥੌਪਨ ਦੇ ਹਵਾਲੇ ਨਾਲ ਕਿਹਾ,'ਸਾਨੂੰ ਤੇਜ਼ ਅਤੇ ਉਛਾਲਭਰੀ ਪਿੱਚ ਤਿਆਰ ਕਰਨ ਨੂੰ ਕਿਹਾ ਗਿਆ ਹੈ ਅਤੇ ਅਸੀਂ ਜਿੰਨਾ ਹੋ ਸਕੇ ਤੇਜ਼ ਅਤੇ ਉਛਾਲਭਰੀ ਪਿੱਚ ਬਣਾਉਣ ਦੀ ਕੋਸਿਸ਼ ਕਰ ਰਹੇ ਹਾਂ।'

ਪਰਥ ਸਟੇਡੀਅਮ 'ਚ ਖੇਡੇ ਗਏ ਇਕ ਘਰੇਲੂ ਮੈਚ 'ਚ 40 'ਚੋਂ 32 ਵਿਕਟਾਂ ਤੇਜ਼ ਗੇਂਦਬਾਜ਼ਾਂ ਨੇ ਲਈਆਂ ਸਨ। ਸਿਨਥੌਪਨ ਨੇ ਕਿਹਾ ਕਿ ਉਹ ਇਸੇ ਤਰ੍ਹਾਂ ਦਾ ਤੇਜ਼ ਵਿਕਟ ਤਿਆਰ ਕਰ ਰਹੇ ਹਨ। ਸਿਨਥੌਪਨ ਕਹਿ ਰਹੇ ਹਨ ਕਿ ਇਸ ਵਿਕਟ ਦੇ ਬਾਰੇ 'ਚ ਘਰੇਲੂ ਕ੍ਰਿਕਟਰਾਂ ਨੇ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਹਾਲਾਂਕਿ ਪਿਚ ਨੂੰ ਬੱਲੇਬਾਜ਼ਾਂ ਅਤੇ ਦੋ ਬਿਹਤਰੀਨ ਗੇਂਦਬਾਜ਼ੀ ਹਮਲਾਵਰ ਲਈ ਚੰਗਾ ਮੰਨਿਆ ਜਾ ਰਿਹਾ ਹੈ ਪਰ ਤਾਪਮਾਨ ਖਿਡਾਰੀਆਂ ਨੂੰ ਪਰੇਸ਼ਾਨ ਕਰ ਸਕਦਾ ਹੈ। ਸ਼ੁੱਕਰਵਾਰ ਨੂੰ ਪਰਥ ਦਾ ਤਾਪਮਾਨ 38ਡਿਗਰੀ ਤੱਕ ਰਹਿ ਸਕਦਾ ਹੈ ਅਤੇ ਹਵਾ ਦੇ ਬਾਵਜੂਦ ਮੌਸਮ ਦੀ ਤਪਿਸ਼ ਪਰੇਸ਼ਾਨ ਕਰ ਸਕਦੀ ਹੈ।

ਹਰੀ ਵਿਕਟ ਦੇਖ ਕੇ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ। ਪਰ ਸਿਨਥੌਪਨ ਕਹਿੰਦੇ ਹਨ ਕਿ ਅਜਿਹਾ ਕਰਨ ਤੋਂ ਪਹਿਲਾਂ ਤਾਪਮਾਨ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ,' ਅਸੀਂ ਸਾਰੇ ਰਫਤਾਰ, ਬਾਊਂਸ ਅਤੇ ਮੂਵਮੈਂਟ ਦੀ ਗੱਲ ਕਰ ਰਹੇ ਹਾਂ ਪਰ ਇਹ ਦੇਖਣਾ ਵੀ ਅਹਿਮ ਹੋਵੇਗਾ ਕਿ ਆਖਿਰ ਇੰਨੀ ਗਰਮੀ 'ਚ ਵਿਕਟ ਕਿੰਨੀ ਦੇਰ ਟਿਕ ਪਾਉਂਦੀ ਹੈ।' ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਦੇ ਹੋ ਤਾਂਕਿ ਤੁਸੀਂ ਪਰਿਸਥਿਤੀਆਂ ਦਾ ਬਿਹਤਰ ਫਾਇਦਾ ਉਠਾ ਸਕੋ ਤਾਂ ਇਸਦਾ ਅਰਥ ਇਹ ਹੈ ਕਿ ਇੰਨੀ ਗਰਮੀ 'ਚ 50 ਓਵਰਾਂ ਦੀ ਗੇਂਦਬਾਜ਼ੀ ਕਰਨ ਤੋਂ ਬਾਅਦ ਤੁਸੀਂ ਕਾਫੀ ਥਕਾਨ ਵੀ ਮਹਿਸੂਸ ਕਰ ਸਕਦੇ ਹੋ।


author

suman saroa

Content Editor

Related News