ਅਭਿਆਸ ''ਚ ਤਾਕਤ ਪਰਖੇਗੀ ਟੀਮ ਇੰਡੀਆ

Tuesday, Jul 24, 2018 - 11:04 PM (IST)

ਅਭਿਆਸ ''ਚ ਤਾਕਤ ਪਰਖੇਗੀ ਟੀਮ ਇੰਡੀਆ

ਚੇਮਸਫੋਰਡ- ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਵਿਰੁੱਧ ਉਸਦੇ ਮੈਦਾਨ 'ਤੇ 5 ਟੈਸਟਾਂ ਦੀ ਚੁਣੌਤੀਪੂਰਨ ਸੀਰੀਜ਼ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਪਰਖਣ ਉਤਰੇਗੀ, ਜਿੱਥੇ ਬੁੱਧਵਾਰ ਤੋਂ ਏਸੈਕਸ ਵਿਰੁੱਧ 4 ਦਿਨਾ ਅਭਿਆਸ ਮੈਚ ਵਿਚ ਉਸਦੀਆਂ ਨਜ਼ਰਾਂ ਆਪਣੇ ਆਖਰੀ-11 ਦੇ ਪ੍ਰਦਰਸ਼ਨ 'ਤੇ ਲੱਗੀਆਂ ਹੋਣਗੀਆਂ।
ਭਾਰਤੀ ਟੀਮ ਨੇ ਇੰਗਲੈਂਡ ਵਿਰੁੱਧ ਚੰਗੀ ਸ਼ੁਰੂਆਤ ਕਰਦਿਆਂ ਟੀ-20 ਸੀਰੀਜ਼ 2-1 ਨਾਲ ਜਿੱਤੀ ਸੀ ਪਰ ਵਨ ਡੇ ਸੀਰੀਜ਼ ਉਹ 1-2 ਨਾਲ ਸੀਰੀਜ਼ ਗੁਆ ਬੈਠੀ। ਟੀਮ ਇੰਡੀਆ ਦੀਆਂ ਨਜ਼ਰਾਂ ਹੁਣ ਹਾਲਾਂਕਿ ਪੰਜ ਟੈਸਟ ਮੈਚਾਂ ਦੀ ਲੰਬੀ ਤੇ ਚੁਣੌਤੀਪੂਰਨ ਸੀਰੀਜ਼ ਵਿਚ ਜਿੱਤ ਦਰਜ ਕਰਨ 'ਤੇ ਲੱਗੀਆਂ ਹਨ, ਜਿਸ ਨੂੰ ਲੈ ਕੇ ਉਸ 'ਤੇ ਕਾਫੀ ਦਬਾਅ ਵੀ ਹੈ। ਭੁਵਨੇਸ਼ਵਰ ਕੁਮਾਰ, ਰਿਧੀਮਾਨ ਸਾਹਾ, ਜਸਪ੍ਰੀਤ ਬੁਮਰਾਹ ਵਰਗੇ ਕੁਝ ਚੰਗੇ ਖਿਡਾਰੀਆਂ ਦੀਆਂ ਸੱਟਾਂ ਵਿਚਾਲੇ ਭਾਰਤ ਨੂੰ ਭਰੋਸੇਮੰਦ ਖਿਡਾਰੀਆਂ ਅਜਿੰਕਯ ਰਹਾਨੇ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਨਵੀਂ ਸਨਸਨੀ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ, ਇਸ਼ਾਂਤ ਸ਼ਰਮਾ, ਮੁਰਲੀ ਵਿਜੇ  ਤੋਂ ਕਾਫੀ ਉਮੀਦਾਂ ਹਨ। ਇਨ੍ਹਾਂ ਦੇ ਇਲਾਵਾ ਵਿਸ਼ਵ ਦੇ ਦੂਜੇ ਨੰਬਰ ਦੇ ਟੈਸਟ ਬੱਲੇਬਾਜ਼ ਤੇ ਭਾਰਤੀ ਕਪਤਾਨ ਵਿਰਾਟ ਕਹੋਲੀ 'ਤੇ ਵੀ ਇੰਗਲਿਸ਼ ਧਰਤੀ 'ਤੇ ਬੱਲੇ ਨਾਲ ਪ੍ਰਭਾਵਿਤ ਕਰਨ ਦਾ ਦਬਾਅ ਹੋਵੇਗਾ।
ਸਾਲ 2014 ਵਿਚ ਇੰਗਲੈਂਡ ਵਿਚ ਪਿਛਲੀ ਟੈਸਟ ਸੀਰੀਜ਼ ਵਿਚ ਭਾਰਤੀ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਨਾਲ ਵਿਰਾਟ ਦਾ ਵੀ ਨਿੱਜੀ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਸੀ ਤੇ 10 ਪਾਰੀਆਂ ਵਿਚ ਜੇਮਸ ਐਂਡਰਸਨ ਨੇ ਉਸ ਨੂੰ ਚਾਰ ਵਾਰ ਆਊਟ ਕੀਤਾ ਸੀ। ਹਾਲਾਂਕਿ ਮੌਜੂਦਾ ਸਮੇਂ ਵਿਚ ਵਿਰਾਟ ਹਰ ਸਵਰੂਪ ਵਿਚ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਹੈ ਤੇ ਉਸਦਾ ਪ੍ਰਦਰਸ਼ਨ ਸਭ ਤੋਂ ਵੱਧ ਚਰਚਾ ਵਿਚ ਰਹੇਗਾ।


Related News