ਹੈਰਾਨੀਜਕ! WC ਕੁਆਲੀਫ਼ਾਇਰ ’ਚ ਭਾਰਤੀ ਟੀਮ ਵਿਰੁੱਧ ਨੇਪਾਲੀ ਬਣ ਖੇਡੇ ਭਾਰਤੀ, ਇੰਝ ਖੁੱਲ੍ਹਿਆ ਭੇਤ
Thursday, Mar 25, 2021 - 01:34 PM (IST)
ਸਪੋਰਟਸ ਡੈਸਕ— ਮਾਨਤਾ ਪ੍ਰਾਪਤ ਕੌਮਾਂਤਰੀ ਟੂਰਨਾਮੈਂਟ ’ਚ ਫ਼ਰਜ਼ੀ ਟੀਮ ਦੇ ਖੇਡਣ ਦੀ ਗੱਲ ਤੁਹਾਨੂੰ ਹਜ਼ਮ ਨਹੀਂ ਹੋ ਰਹੀ ਹੋਵੇਗੀ, ਪਰ ਗ੍ਰੇਟਰ ਨੋਏਡਾ ’ਚ 15 ਤੋਂ 18 ਮਾਰਚ ਨੂੰ ਹੋਏ ਟੇਂਟ ਪੇਗਿੰਗ ਵਰਲਡ ਕੱਪ ਕੁਆਲੀਫ਼ਾਇਰ ’ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਇਸ ਟੂਰਨਾਮੈਂਟ ’ਚ ਭਾਰਤੀ ਘੋੜਸਵਾਰਾਂ ਨੂੰ ਨੇਪਾਲ ਦੀ ਫ਼ਰਜੀ ਟੀਮ ਨਾਲ ਖਿਡਾਇਆ ਗਿਆ। ਇਸ ਟੀਮ ਨੇ ਤਮਗਾ ਵੀ ਜਿੱਤਿਆ। ਭਾਰਤੀ ਘੋੜਸਵਾਰੀ ਸੰਘ (ਈ. ਐੱਫ. ਆਈ) ਨੇ ਭਾਰਤੀ ਘੋੜਸਵਾਰਾਂ ਨੂੰ ਨੇਪਾਲ ਦੀ ਟੀਮ ਤੋਂ ਖਿਡਾਉਣ ਦੀ ਗੱਲ ਸਵੀਕਾਰ ਕੀਤੀ ਹੈ। ਈ.ਐੱਫ. ਆਈ. ਨੇ ਇਸ ਮਾਮਲੇ ’ਚ ਜਾਂਚ ਬਿਠਾਉਣ ਦੀ ਵੀ ਗੱਲ ਕਹੀ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਯੁਵਰਾਜ ਸਿੰਘ ਨੇ ਬਦਲੀ ਲੁੱਕ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖ਼ੂਬ ਪਸੰਦ
ਟੂਰਨਾਮੈਂਟ ’ਚ ਭਾਰਤ, ਬੇਲਾਰੂਸ, ਅਮਰੀਕਾ, ਪਾਕਿਸਤਾਨ ਤੇ ਨੇਪਾਲ ਦੀਆਂ ਟੀਮਾਂ ਖੇਡੀਆਂ ਸਨ, ਜਿਸ ਨੂੰ ਭਾਰਤ ਨੇ ਜਿੱਤ ਕੇ ਵਰਲਡ ਕੱਪ ਲਈ ਕੁਆਲੀਫਾਈ ਕੀਤਾ। ਨੇਪਾਲ ਵੱਲੋਂ ਇਸ ਵਰਲਡ ਕੱਪ ’ਚ ਖੇਡਣ ਵਾਲੇ ਯੋਗੇਂਦਰ, ਗੋਲਮ, ਵਿਨੇ ਤੇ ਕੇਪਿਲ ਬਾਰੇ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਹ ਸਾਰੇ ਭਾਰਤ ਦੇ ਨਾਗਰਿਕ ਹਨ। ਇਨ੍ਹਾਂ ’ਚੋਂ ਇਕ ਘੋੜਸਵਾਰ ਬਿਹਾਰ ਪੁਲਸ ’ਚ ਕੰਮ ਕਰਦਾ ਹੈ ਤੇ ਘੋੜਸਵਾਰੀ ਦਾ ਕੋਚ ਹੈ, ਜਦਕਿ ਬਾਕੀ ਸਕੂਲੀ ਵਿੱਦਿਆਰਥੀ ਦੱਸੇ ਜਾਂਦੇ ਹਨ।
ਇਹ ਵੀ ਪੜ੍ਹੋ : ICC ਦੀ ਬੈਠਕ ’ਚ ‘ਅੰਪਾਇਰਜ਼ ਕਾਲ’ ਤੇ ਸਾਹਿਨੀ ਦੇ ਭਵਿੱਖ ’ਤੇ ਹੋਵੇਗੀ ਚਰਚਾ
ਈ. ਐੱਫ. ਆਈ. ਦੇ ਜਨਰਲ ਸਕੱਤਰ ਜੈਵੀਰ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਨੇਪਾਲ ਦੀ ਟੀਮ ਦੇ ਨਾਂ ’ਤੇ ਭਾਰਤੀ ਘੋੜਸਵਾਰ ਟੂਰਨਾਮੈਂਟ ’ਚ ਖੇਡੇ। ਉਨ੍ਹਾਂ ਨੂੰ ਪਤਾ ਨਹੀਂ ਕਿ ਇਹ ਕਿਵੇਂ ਮੁਮਕਿਨ ਹੋਇਆ, ਪਰ ਉਨ੍ਹਾਂ ਵਲੋਂ ਇਸ ਮਾਮਲੇ ਨੂੰ ਕੌਮਾਂਤਰੀ ਟੇਂਟ ਪੇਗਿੰਗ ਫ਼ੈਡਰੇਸ਼ਨ ਦੇ ਸਾਹਮਣੇ ਰਖਿਆ ਗਿਆ। ਜੈਵੀਰ ਦਾ ਕਹਿਣਾ ਹੈ ਕਿ ਸੰਘ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।