ਟੈਨਿਸ ਸਟਾਰ ਸਾਨੀਆ ਮਿਰਜਾ ਇਸ ਕ੍ਰਿਕਟਰ ਨੂੰ ਕਰਦੀ ਹੈ ਸਭ ਤੋਂ ਜ਼ਿਆਦਾ ਪਸੰਦ

11/19/2017 8:42:15 PM

ਨਵੀਂ ਦਿੱਲੀ— ਟੈਨਿਸ ਦੀ ਸਟਾਰ ਖਿਡਾਰੀ ਸਾਨੀਆ ਮਿਰਜਾ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਪਾਕਿਸਤਾਨ ਦੇ ਕ੍ਰਿਕਟਰ ਸ਼ੋਇਬ ਮਲਿਕ ਉਸ ਨੂੰ ਦੁਨੀਆ ਦੇ ਸਭ ਤੋਂ ਸਟਾਈਲਿਸ਼ ਕ੍ਰਿਕਟਰ ਲੱਗਦੇ ਹਨ। ਸਾਨੀਆ ਨੇ ਇਸ ਬਾਰੇ 'ਚ ਖੁਲਾਸਾ ਇਕ ਇੰਟਰਵਿਊ ਦੌਰਾਨ ਕੀਤਾ। ਸਾਨੀਆ ਮਿਰਜਾ ਅਨੁਸਾਰ ਸ਼ੋਇਬ ਮਲਿਕ ਬੇਹੱਦ ਹੀ ਗੁੱਡ ਲਕਿੰਗ ਹੈ। ਇਸ ਤੋਂ ਬਾਅਦ ਸਾਨੀਆ ਨੇ ਕਿਹਾ ਕਿ ਸ਼ੋਇਬ ਦੇ ਲਈ ਕੱਪੜਿਆਂ ਦੀ ਚੋਣ ਵੀ ਉਹ ਖੁਦ ਕਰਦੀ ਹੈ।
ਸਾਨੀਆ ਨੇ ਕਿਹਾ ਕਿ ਹਾਲਾਂਕਿ ਸ਼ੋਇਬ ਨੂੰ ਖੁਦ ਨੂੰ ਕਿਸ ਤਰ੍ਹਾਂ ਸਟਾਈਲਿਸ਼ ਰੱਖਣਾ ਹੈ ਉਸ ਨੂੰ ਖੁਦ ਪਤਾ ਹੈ ਪਰ ਮੈਂ ਵੀ ਪਰ ਮੈਂ ਵੀ ਉਨ੍ਹਾਂ ਨੂੰ ਸਲਾਹ ਦਿੰਦੀ ਰਹਿੰਦੀ ਹਾਂ।
ਜ਼ਿਕਰਯੋਗ ਹੈ ਕਿ ਸਾਨੀਆ ਅਤੇ ਸ਼ੋਇਬ ਦਾ ਵਿਆਹ 12 ਅਪ੍ਰੈਲ 2010 ਨੂੰ ਹੈਦਰਾਬਾਦ 'ਚ ਹੋਇਆ ਸੀ। ਦੱਸਣਯੋਗ ਹੈ ਕਿ 15 ਨਵੰਬਰ ਨੂੰ ਸਾਨੀਆ ਮਿਰਜਾ ਦਾ ਜਨਮਦਿਨ ਸੀ। ਇਸ ਮੌਕੇ 'ਤੇ ਉਸ ਦੇ ਕ੍ਰਿਕਟਰ ਪਤੀ ਸ਼ੋਇਬ ਮਲਿਕ ਨੇ ਟਵਿੱਟਰ 'ਤੇ ਕਾਫੀ ਬੇਹੱਦ ਪਿਆਰਾ ਮੈਸਿਜ਼ ਕੀਤਾ ਸੀ ਜਿਸ ਦੀ ਸੁਰਖੀਆਂ 'ਚ ਕਾਫੀ ਚਰਚਾ ਹੋਈ ਸੀ।


Related News