ਚਹਲ ਤੋਂ ਬਾਅਦ ਹੁਣ ਇਸ ਟੈਨਿਸ ਖਿਡਾਰੀ ਨੇ ਉਤਾਰੀ ਨੇਮਾਰ ਦੀ ਨਕਲ

07/15/2018 9:13:52 PM

ਨਵੀਂ ਦਿੱਲੀ— ਫੀਫਾ ਵਰਲਡ ਕੱਪ 2018 ਦੌਰਾਨ ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਇਕ ਮੈਚ ਦੌਰਾਨ ਮੈਦਾਨ 'ਤੇ ਡਿੱਗ ਪਏ ਸਨ। ਉਸ ਦੇ ਇਸ ਤਰ੍ਹਾਂ ਮੈਦਾਨ 'ਤੇ ਡਿੱਗਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀ ਕਾਫੀ ਆਲੋਚਨਾ ਹੋਈ ਸੀ ਅਤੇ ਮੀਮਸ ਬਣਾ ਕੇ ਮਜਾਕ ਵੀ ਬਣਾਇਆ ਗਿਆ ਸੀ। ਹਾਲ ਹੀ 'ਚ ਇੰਗਲੈਂਡ ਅਤੇ ਭਾਰਤ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਯੁਜਵੇਂਦਰ ਚਹਲ ਨੇਮਾਰ ਦੀ 'ਨਕਲ' ਕਰਨ 'ਤੇ ਉਸ ਵੀ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਗਿਆ। ਹੁਣ ਟੈਨਿਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਵਿੰਬਲਡਨ 'ਚ ਨੇਮਾਰ ਦੀ ਨਕਲ ਦਾ ਨਜਾਰਾ ਦੇਖਣ ਨੂੰ ਮਿਲਿਆ ਹੈ।
ਟੈਨਿਸ ਖਿਡਾਰੀ ਜੋਨਾਸ ਬਜੋਰਕਮੈਨ ਇਕ ਸ਼ਾਟ ਤੋਂ ਬਾਅਦ ਟੈਨਿਸ ਕੋਰਟ 'ਚ ਉਸ ਹੀ ਤਰ੍ਹਾਂ ਡਿੱਗ ਗਏ ਜਿਸ ਤਰ੍ਹਾਂ ਬ੍ਰਾਜ਼ੀਲ ਦੇ ਨੇਮਾਰ ਡਿੱਗੇ ਸਨ। ਚਹਲ ਤੋਂ ਬਾਅਦ ਟੈਨਿਸ ਖਿਡਾਰੀ ਜੋਨਾਸ ਵੀ ਨੇਮਾਰ ਦੀ ਨਕਲ ਕਰਦੇ ਹੋਏ ਨਜ਼ਰ ਆਏ।

 


Related News