ਮਸ਼ਹੂਰ ਟੈਨਿਸ ਕੌਚ ਬੌਬ ਬਰੇਟ ਦਾ ਦਿਹਾਂਤ
Wednesday, Jan 06, 2021 - 11:51 AM (IST)
ਮੈਲਬੌਰਨ (ਭਾਸ਼ਾ) : ਬੋਰਿਸ ਬੇਕਰ, ਗੋਰਨਾ ਇਵਾਨਿਸੋਵਿਚ ਅਤੇ ਮਾਰਿਨ ਸਿਲਿਚ ਵਰਗੇ ਗਰੈਂਡਸਲੈਮ ਜੇਤੂਆਂ ਦੇ ਕੋਚ ਰਹੇ ਬੌਬ ਬਰੇਟ ਦਾ ਦਿਹਾਂਤ ਹੋ ਗਿਆ ਹੈ। ਉਹ 67 ਸਾਲ ਦੇ ਸਨ। ਟੈਨਿਸ ਆਸਟਰੇਲੀਆ ਨੇ ਬਰੇਟ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਣ ਦੇ ਬਾਅਦ ਇਸ ਦਿੱਗਜ ਕੋਚ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਉਹ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਟੈਨਿਸ ਆਸਟਰੇਲੀਆ ਦੇ ਮੁੱਖ ਕਾਰਜਕਾਰੀ ¬ਕ੍ਰੇਗ ਟਿਲੇ ਨੇ ਕਿਹਾ, ‘ਬੌਬ ਬਰੇਟ ਦਾ ਦਿਹਾਂਤ ਟੈਨਿਸ ਲਈ ਬਹੁਤ ਵੱਡਾ ਨੁਕਸਾਨ ਹੈ। ਉਹ ਬੇਜੋਡ ਕੋਚ ਸਨ। ਉਨ੍ਹਾਂ ਨੇ ਗਰੈਂਡਸਲੈਮ ਚੈਂਪੀਅਨ ਤੋਂ ਲੈ ਕੇ ਇਸ ਖੇਡ ਵਿਚ ਸ਼ੁਰੂਆਤ ਕਰਨ ਵਾਲੇ ਖਿਡਾਰੀ ਸਾਰਿਆਂ ਨੂੰ ਸਫ਼ਲਤਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ।’ ਬਰੇਟ ਨੂੰ ਨਵੰਬਰ ਵਿਚ ਏ.ਟੀ.ਪੀ. ਦਾ ਟਿਮ ਗੁਲੀਕਸਨ ਕਰੀਅਰ ਕੋਚ ਦਾ ਪੁਰਸਕਾਰ ਮਿਲਿਆ ਸੀ।