ਤੇਜਿੰਦਰ ਤੂਰ ਨੇ ਸ਼ਾਟਪੁੱਟ ''ਚ ਰਿਕਾਰਡ ਦੇ ਨਾਲ ਟੋਕੀਓ ਓਲੰਪਿਕ ਦੀ ਟਿਕਟ ਕੀਤੀ ਪੱਕੀ

06/22/2021 1:36:49 AM

ਪਟਿਆਲਾ- ਸ਼ਾਟਪੁੱਟ ਦੇ ਖਿਡਾਰੀ ਤੇਜਿੰਦਰ ਸਿੰਘ ਤੂਰ ਨੇ ਇੰਡੀਅਨ ਗ੍ਰਾਂ. ਪ੍ਰੀ-4 ਵਿਚ ਸੋਮਵਾਰ ਨੂੰ ਇੱਥੇ ਰਾਸ਼ਟਰੀ ਰਿਕਾਰਡ ਦੇ ਨਾਲ ਟੋਕੀਓ ਓਲੰਪਿਕ ਦੀ ਟਿਕਟ ਪੱਕੀ ਕਰ ਲਈ ਹੈ। ਇਸ ਦੌਰਾਨ 4 ਗੁਣਾ 100 ਮੀਟਰ ਦੀ ਰਿਲੇਅ ਟੀਮ ਅਤੇ ਫਰਾਟਾ ਦੌੜਾਕ ਦੂਤੀ ਚੰਦ ਨੇ ਵੀ ਨਵੇਂ ਰਾਸ਼ਟਰੀ ਰਿਕਾਰਡ ਕਾਇਮ ਕੀਤੇ। ਤੂਰ ਨੇ 21.49 ਮੀਟਰ ਦੀ ਦੂਰੀ ਨਾਲ ਓਲੰਪਿਕ ਕੁਆਲੀਫਿਕੇਸ਼ਨ ਹਾਸਲ ਕੀਤਾ ਅਤੇ ਆਪਣੇ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕੀਤਾ। ਸ਼ਾਟਪੁੱਟ ਦਾ ਪਿਛਲਾ ਭਾਰਤੀ ਰਿਕਾਰਡ ਵੀ ਤੂਰ ਦੇ ਨਾਂ ਹੀ ਸੀ, ਜਿਸ ਨੇ 2019 ਵਿਚ 20.29 ਮੀਟਰ ਦੀ ਦੂਰੀ ਤੈਅ ਕੀਤੀ ਸੀ।

ਇਹ ਖ਼ਬਰ ਪੜ੍ਹੋ- WTC Final: ICC ਘੱਟ ਕੀਮਤ 'ਤੇ 6ਵੇਂ ਦਿਨ ਦੇ ਟਿਕਟ ਵੇਚੇਗਾ, ਇਹ ਹੈ ਵਜ੍ਹਾ

PunjabKesari
ਮਹਿਲਾ ਰਿਲੇਅ ਟੀਮ ਨਵਾਂ ਰਾਸ਼ਟਰੀ ਰਿਕਾਰਡ ਬਣਾਉਣ ਤੋਂ ਬਾਅਦ ਵੀ ਓਲੰਪਿਕ ਕੁਆਲੀਫਿਕੇਸ਼ਨ ਦੂਰੀ ਨੂੰ ਹਾਸਲ ਨਹੀਂ ਕਰ ਸਕੀ। ਹਿਮਾ ਦਾਸ, ਦੂਤੀ ਚੰਦ, ਐੱਸ. ਧਨਲਸ਼ਮੀ ਅਤੇ ਅਰਚਨਾ ਸੁਸੀਂਦ੍ਰਨ ਨੇ 43.37 ਸੈਕੰਡ ਦੇ ਨਾਲ ਭਾਰਤ 'ਬੀ' (48.02 ਸੈਕੰਡ) ਟੀਮ ਨੂੰ ਪਛਾੜਦੇ ਹੋਏ ਦੌੜ ਆਪਣੇ ਨਾਂ ਕੀਤੀ । ਮਾਲਦੀਪ (50.74 ਸੈਕੰਡ) ਦੀ ਟੀਮ ਤੀਜੇ ਸਥਾਨ 'ਤੇ ਰਹੀ। ਇਸ ਤੋਂ ਪਹਿਲਾਂ ਇਹ ਰਿਕਾਰਡ ਮਰਲਿਨ ਦੇ ਜੋਸੇਫ, ਐੱਚ. ਐੱਸ. ਜਯੋਤੀ ਸਰਬਨੀ ਨੰਦਾ ਤੇ ਦੂਤੀ ਦੀ ਚੌਕੜੀ ਦੇ ਨਾਂ ਸੀ, ਜਿਸ ਨੇ 2016 ਵਿਚ ਅਲਮਾਟੀ ਵਿਚ 43.42 ਸੈਕੰਡ ਦਾ ਸਮਾਂ ਲਿਆ ਸੀ। ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਲਈ ਭਾਰਤੀ ਟੀਮ ਨੂੰ 43.05 ਸੈਕੰਡ ਤੋਂ ਘੱਟ ਸਮੇਂ ਵਿਚ ਰੇਸ ਪੂਰੀ ਕਰਨੀ ਸੀ। 

ਇਹ ਖ਼ਬਰ ਪੜ੍ਹੋ- ਬ੍ਰਿਟੇਨ 'ਚ ਨਹੀਂ ਹੋਣਾ ਚਾਹੀਦਾ WTC ਫਾਈਨਲ ਵਰਗਾ ਮਹੱਤਵਪੂਰਨ ਮੈਚ : ਪੀਟਰਸਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News