ਦੱ. ਏਸ਼ੀਆਈ ਖੇਡਾਂ ''ਚ ਭਾਰਤ ਦੇ ਝੰਡਾਬਰਦਾਰ ਹੋਣਗੇ ਤੂਰ

Saturday, Nov 30, 2019 - 02:42 PM (IST)

ਦੱ. ਏਸ਼ੀਆਈ ਖੇਡਾਂ ''ਚ ਭਾਰਤ ਦੇ ਝੰਡਾਬਰਦਾਰ ਹੋਣਗੇ ਤੂਰ

ਨਵੀਂ ਦਿੱਲੀ— ਸ਼ਾਟ ਪੁਟ ਦੇ ਸਟਾਰ ਖਿਡਾਰੀ ਤਜਿੰਦਰ ਪਾਲ ਸਿੰਘ ਤੂਰ ਨੇਪਾਲ ਦੀ ਰਾਜਧਾਨੀ ਕਾਠਮਾਂਡੂ 'ਚ ਐਤਵਾਰ ਨੂੰ ਹੋਣ ਵਾਲੀਆਂ ਦੱ. ਏਸ਼ੀਆਈ ਖੇਡਾਂ ਦੇ ਉਦਘਾਟਨ ਸਮਾਰੋਹ 'ਚ ਭਾਰਤ ਦੇ ਝੰਡਾਬਰਦਾਰ ਹੋਣਗੇ। 25 ਸਾਲਾ ਤੂਰ ਏਸ਼ੀਆਈ ਖੇਡਾਂ ਦੇ ਸਾਬਕਾ ਚੈਂਪੀਅਨ ਹਨ।
PunjabKesari
ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਤੂਰ ਨੂੰ ਭੇਜੀ ਚਿੱਠੀ 'ਚ ਕਿਹਾ, ''ਆਈ. ਓ. ਸੀ. ਤੁਹਾਨੂੰ, ਤਜਿੰਦਰ ਪਾਲ ਸਿੰਘ ਨੂੰ, ਨੇਪਾਲ ਦੇ ਪੋਖਰਾ ਅਤੇ ਕਾਠਮਾਂਡੂ 'ਚ ਹੋਣ ਵਾਲੇ 13ਵੇਂ ਦੱਖਣੀ ਏਸ਼ੀਆਈ ਖੇਡ ਮੁਕਾਬਲੇ 2019 ਦੇ ਉਦਘਾਟਨ 'ਚ ਭਾਰਤੀ ਦਲ ਦਾ ਝੰਡਾਬਰਦਾਰ ਬਣਾ ਕੇ ਸਨਮਾਨਤ ਮਹਿਸੂਸ ਕਰ ਰਿਹਾ ਹੈ।'' ਦੱਖਣੀ ਏਸ਼ੀਆਈ ਖੇਡਾਂ ਕਾਠਮਾਂਡੂ ਅਤੇ ਪੋਖਰਾ 'ਚ ਇਕ ਤੋਂ 10 ਦਸੰਬਰ ਤਕ ਖੇਡੀਆਂ ਜਾਣਗੀਆਂ।


author

Tarsem Singh

Content Editor

Related News