ਤੇਜਸਵਿਨ ਨੇ ਅਮਰੀਕੀ ਇੰਟਰ-ਯੂਨੀਵਰਸਿਟੀ ਮੁਕਾਬਲੇ ''ਚ ਜਿੱਤਿਆ ਸੋਨ ਤਮਗਾ
Saturday, Jun 09, 2018 - 11:21 PM (IST)

ਯੂਜੀਨ— ਤੇਜਸਵਿਨ ਸ਼ੰਕਰ ਨੇ ਅਮਰੀਕਾ ਦੇ ਨੈਸ਼ਨਲ ਕਾਲੇਜੀਏਟ ਅਥਲੈਟਿਕ ਐਸੋਸੀਏਸ਼ਨ (ਐੱਨ. ਸੀ. ਏ. ਏ.) ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ 'ਚ ਸੋਨ ਤਮਗਾ ਆਪਣੇ ਨਾਂ ਕੀਤਾ। ਦਿੱਲੀ ਦੇ 19 ਸਾਲ ਦੇ ਤੇਜਸਵਿਨ ਦੇ ਸੱਟ ਕਾਰਨ ਹਾਲ ਹੀ 'ਚ ਏਸ਼ੀਆਈ ਖੇਡਾਂ ਤੋਂ ਹਟਨ ਦਾ ਫੈਸਲਾ ਕੀਤਾ ਸੀ। ਤੇਜਸਵਿਨ ਦਾ ਰਾਸ਼ਟਰੀ ਰਿਕਾਰਡ 2.28 ਮੀਟਰ ਦਾ ਹੈ। ਉਨ੍ਹਾਂ ਨੇ ਇੱਥੇ 2.24 ਮੀਟਰ ਦੀ ਉੱਚੀ ਛਾਲ (ਹਾਈ ਜੰਪ) ਦੇ ਨਾਲ ਅਮਰੀਕੀ ਇੰਟਰ ਯੂਨੀਵਰਸੀਟੀ ਮੁਕਾਬਲੇ ਦਾ ਖਿਤਾਬ ਜਿੱਤਿਆ। ਇਹ ਕਾਰਨਾਮਾ ਕਰਨ ਵਾਲੇ ਉਹ ਸਿਰਫ ਤੀਜੇ ਭਾਰਤੀ ਹਨ।