ਮਹਿਲਾ T20 WC ਦੇ ਫਾਈਨਲ ’ਚ ਮਿਲੀ ਹਾਰ ਤੋਂ ਬਾਅਦ ਭਾਰਤੀ ਕੋਚ ਰਮਨ ਨੇ ਤੋੜੀ ਚੁੱਪੀ

03/17/2020 1:01:08 PM

ਸਪੋਰਟਸ ਡੈਸਕ : ਹਾਲ ਹੀ ’ਚ ਬੀਤੇ ਦਿਨਾਂ ’ਚ  ਮਹਿਲਾ ਟੀ-20 ਵਰਲਡ ਕੱਪ ਦੇ ਫਾਈਨਲ ਮੈਚ ’ਚ ਆਸਟਰੇਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਦਿੱਤਾ ਅਤੇ ਆਵੀਂ ਵਾਰ ਵਰਲਡ ਕੱਪ ਦੀ ਟਰਾਫੀ ਆਪਣੇ ਨਾਂ ਕਰ ਲਈ ਪਰ ਪੂਰੇ ਟੂਰਨਾਮੈਂਟ ’ਚ ਜ਼ਬਰਦਸਤ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਟੀਮ ਇਸ ਮੈਚ ’ਚ ਬੁਰੀ ਤਰ੍ਹਾਂ ਨਾਲ ਅਸਫਲ ਰਹੀ ਅਤੇ ਪਹਿਲੀ ਵਾਰ ਵਿਸ਼ਵ ਕੱਪ ਖਿਤਾਬ ਜਿੱਤਣ ਦੇ ਸੁਪਨੇ ਨੂੰ ਤੋੜ ਕਰੋੜਾਂ ਫੈਨਜ਼ ਦੀਆਂ ਉਮੀਦਾਂ ’ਤੇ ਵੀ ਪਾਣੀ ਫੇਰ ਦਿੱਤਾ। ਅਜਿਹੇ ’ਚ ਫਾਈਨਲ ਹਾਰਨ ਤੋਂ ਬਾਅਦ ਪਹਿਲੀ ਵਾਰ ਇਸ ਮਾਮਲੇ ’ਤੇ ਭਾਰਤੀ ਮਹਿਲਾ ਟੀਮ ਦੇ ਕੋਚ ਡਬਲੀਊ. ਵੀ. ਰਮਨ ਨੇ ਇਸ ਮੁੱਦੇ ’ਤੇ ਆਪਣੀ ਚੁੱਪੀ ਤੋੜੀ ਹੈ।  

ਦਰਅਸਲ ਇਕ ਵੈਬਸਾਈਟ ਨਾਲ ਗੱਲਬਾਤ ਦੇ ਦੌਰਾਨ ਰਮਨ ਨੇ ਕਿਹਾ, ਲੜਕੀਆਂ ਨੇ ਇਕ ਯੂਨਿਟ ਦੇ ਤੌਰ ’ਤੇ ਖੇਡਿਆ। PunjabKesariਜਿਵੇਂ ਕਿ ਉਨ੍ਹਾਂ ਦੇ ਖਿਲਾਫ ਕਿਹਾ ਗਿਆ ਕਿ ਟੀਮ ਸਿਰਫ਼ ਇਕ ਜਾਂ ਦੋ ਖਿਡਾਰੀਆਂ ’ਤੇ ਨਿਰਭਰ ਸੀ। ਇਸ ਸਾਰੇ ਨੇ ਕਾਫ਼ੀ ਸਖਤ ਟੱਕਰ ਦਿੱਤੀ ਅਤੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਸੀ ਜਿਸ ਦੇ ਨਾਲ ਬਿਹਤਰ ਤਰੀਕੇ ਨਾਲ ਮੁਕਾਬਲਾ ਕੀਤਾ। ਸਾਰੇ ਮੁਕਾਬਲੇ ਮੁਸ਼ਕਿਲ ਸਨ ਜਿਨ੍ਹਾਂ ’ਚ ਲੜਨਾ ਪਿਆ। ਅਸੀਂ ਸਾਰੇ ਇਸ ਦੇ ਲਈ ਤਿਆਰ ਸੀ। ਲੜਕੀਆਂ ਨੇ ਸਹੀ ’ਚ ਸਾਨੂੰ ਮਾਣ ਮਹਿਸੂਸ ਕਰਾਇਆ।PunjabKesari  

ਰਮਨ ਨੇ ਅੱਗੇ ਕਿਹਾ, ਮੈਂ ਨਹੀਂ ਚਾਹੁੰਦਾ ਕਿ ਕੋਈ ਬਹਾਨਾ ਲੱਗੇ ਪਰ ਅਸੀਂ ਇਸ ’ਚ ਕੁਝ ਨਹੀਂ ਕਰ ਸਕਦੇ ਸਨ ਜਿਵੇਂ ਅਸੀਂ ਫਾਈਨਲ ’ਚ ਜਗ੍ਹਾ ਬਣਾਈ। ਅਸੀਂ ਪੂਰੇ ਹਫਤੇ ਕਾਫ਼ੀ ਵਿਅਸਤ ਰਹੇ ਕਿਸੇ ਵੀ ਨੌਜਵਾਨ ਟੀਮ ਲਈ ਇਹ ਬਿਲਕੁੱਲ ਵੀ ਆਸਾਨ ਕੰਮ ਨਹੀਂ ਹੁੰਦਾ। ਮੀਂਹ ’ਚ ਤੁਰੰਤ ਮੈਦਾਨ ਤੋਂ ਬਾਹਰ ਜਾਣਾ ਅਤੇ ਫਿਰ ਮੀਂਹ ਰੁਕਣ ’ਤੇ ਤੁਰੰਤ ਹੀ ਵਾਪਸ ਪਰਤਣਾ। ਇਹ ਬਹੁਤ ਹੀ ਮੁਸ਼ਕਿਲ ਹੈ ਅਤੇ ਟੀਮ ਨਾਲ ਕੀਤਾ ਜਾਂਦਾ ਹੈ।


Related News