ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨਾਲ ਆਊਟਿੰਗ ਕਰਦੀ ਨਜ਼ਰ ਆਈ ਅਨੁਸ਼ਕਾ

02/13/2020 3:18:17 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਅੱਜਕਲ ਨਿਊਜ਼ੀਲੈਂਡ ਦੇ ਦੌਰੇ 'ਤੇ ਹੈ। ਲਿਮਟਿਡ ਓਵਰ ਦੀਆਂ ਦੋਵੇ ਸੀਰੀਜ਼ ਖਤਮ ਹੋ ਚੁਕੀਆਂ ਹਨ ਅਤੇ 21 ਫਰਵਰੀ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਟੈਸਟ ਸੀਰੀਜ਼ ਤੋਂ ਪਹਿਲਾਂ 14 ਫਰਵਰੀ ਤੋਂ ਤਿੰਨ ਦਿਨੀਂ ਪ੍ਰੈਕਟਿਸ ਮੈਚ ਵੀ ਖੇਡਿਆ ਜਾਣਾ ਹੈ। ਭਾਰਤੀ ਟੈਸਟ ਟੀਮ ਦੇ ਲਗਭਗ ਸਾਰੇ ਖਿਡਾਰੀ ਨਿਊਜ਼ੀਲੈਂਡ 'ਚ ਟੀਮ ਇੰਡੀਆ ਦੇ ਨਾਲ ਜੁੜ ਚੁੱਕੇ ਹਨ। 13 ਫਰਵਰੀ ਨੂੰ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬਾਕੀ ਟੀਮ ਦੇ ਮੈਂਬਰ ਨਿਊਜ਼ੀਲੈਂਡ ਦੇ ਬਲੂ ਸਪ੍ਰਿੰਗ ਪੁਟਾਰੁਰੁ ਘੁੰਮਣ ਪੁੱਜੇ। ਬੀ. ਸੀ. ਸੀ. ਆਈ. ਨੇ ਇਸ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ, ਇਸ ਤੋਂ ਇਲਾਵਾ ਮੁਹੰਮਦ ਸ਼ਮੀ ਨੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਕਪਤਾਨ ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ ਅਤੇ ਨਵਦੀਪ ਸੈਨੀ ਦੇ ਨਾਲ ਨਜ਼ਰ ਆ ਰਹੇ ਹਨ। 

 
 
 
 
 
 
 
 
 
 
 
 
 
 

Blue springs Pututuru #TeamIndia #newzealand #naturephotography

A post shared by Mohammad Shami , محمد الشامي (@mdshami.11) on Feb 12, 2020 at 10:24pm PST

ਆਰ ਅਸ਼ਵਿਨ, ਰਿਧੀਮਾਨ ਸਾਹਾ, ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਨੇ ਲਿਮਟਿਡ ਓਵਰ ਸੀਰੀਜ਼ 'ਚ ਟੀਮ ਇੰਡੀਆ ਦਾ ਹਿੱਸਾ ਨਹੀਂ ਸਨ ਅਤੇ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਪਹੁੰਚ ਚੁੱਕੇ ਹਨ। ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਚ ਟੀਮ ਇੰਡੀਆ ਨੇ 5-0 ਤੋਂ ਕਲੀਨ-ਸਵੀਪ ਕੀਤਾ ਸੀ, ਜਦ ਕਿ ਵਨ-ਡੇ ਅੰਤਰਰਾਸ਼ਟਰੀ ਸੀਰੀਜ਼ 'ਚ ਕੀਵੀ ਟੀਮ ਨੇ 3-0 ਨਾਲ ਕਲੀਨ ਸਵੀਪ ਕੀਤਾ।  

PunjabKesariਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ ਇਹ ਟੈਸਟ ਸੀਰੀਜ਼

ਦੋ ਮੈਚਾਂ ਦੀ ਇਹ ਟੈਸਟ ਸੀਰੀਜ਼ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ। ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਟੀਮ ਇੰਡੀਆ ਹੁਣ ਤੱਕ ਅਜਿੱਤ ਰਹੀ ਹੈ। ਟੀਮ ਇੰਡੀਆ ਨੇ ਕੁਲ 7 ਟੈਸਟ ਮੈਚ ਖੇਡੇ ਹਨ ਅਤੇ ਇਨਾਂ ਸਾਰਿਆਂ 'ਚ ਹੀ ਜਿੱਤ ਦਰਜ ਕੀਤੀ ਹੈ। ਭਾਰਤ 360 ਪੁਵਾਇੰਟਸ ਦੇ ਨਾਲ ਫਿਲਹਾਲ ਟਾਪ 'ਤੇ ਹੈ। ਉਥੇ ਹੀ ਨਿਊਜ਼ੀਲੈਂਡ ਨੇ 5 ਟੈਸਟ ਮੈਚ ਖੇਡੇ ਹਨ, ਜਿਸ 'ਚੋਂ ਸਿਰਫ਼ ਇਕ 'ਚ ਜਿੱਤ ਦਰਜ ਕੀਤੀ ਹੈ। ਨਿਊਜ਼ੀਲੈਂਡ ਦੀ ਟੀਮ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਪੁਵਾਇੰਟ ਟੇਬਲ 'ਚ ਫਿਲਹਾਲ ਛੇਵੇਂ ਨੰਬਰ 'ਤੇ ਹੈ।PunjabKesari

 


Related News