ਆਸਟਰੇਲੀਆ ਦੌਰੇ ''ਤੇ ਟੀਮ ਇੰਡੀਆ ਕੁਆਰੰਟਾਈਨ ਲਈ ਤਿਆਰ : BCCI

05/08/2020 6:50:04 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਤੋਂ ਇਕ ਪਾਸੇ ਜਿੱਥੇ ਕ੍ਰਿਕਟ ਦੇ ਦੋਬਾਰਾ ਸ਼ੁਰੂ ਹੋਣ 'ਤੇ ਸ਼ੱਕ ਦੇ ਬੱਦਲ ਮੰਡਰਾ ਰਹੇ ਹਨ ਤਾਂ ਉੱਥੇ ਹੀ ਬੀ. ਸੀ. ਸੀ. ਆਈ. ਟ੍ਰੇਜਰਰ ਅਰੁਣ ਧੂਮਲ ਨੇ ਕਿਹਾ ਕਿ ਟੀਮ ਇੰਡੀਆ ਇਸ ਸਾਲ ਦੇ ਅਖੀਰ ਵਿਚ ਆਸਟਰੇਲੀਆ ਦੌਰੇ 'ਤੇ ਖੇਡਣ ਲਈ ਉੱਥੇ ਪਹੁੰਚਣ ਤੋਂ ਬਾਅਦ ਖੁਦ ਨੂੰ ਕੁਆਰੰਟਾਈਨ ਕਰਨਾ ਪਸੰਦ ਕਰੇਗੀ। ਭਾਰਤੀ ਟੀਮ ਦਾ ਆਸਟਰੇਲੀਆ ਦੌਰਾ ਇਸ ਸਾਲ ਅਕਤੂਬਰ ਵਿਚ ਟੀ-20 ਵਰਲਡ ਕੱਪ ਨਾਲ ਸ਼ੁਰੂ ਹੋਵੇਗਾ ਅਤੇ ਦਸੰਬਰ ਵਿਚ 4 ਟੈਸਟ ਮੈਚਾਂ ਦੀ ਸੀਰੀਜ਼ ਨਾਲ ਸਮਾਪਤੀ ਦੀ ਸੰਭਾਵਨਾ ਹੈ ਪਰ ਕੋਰੋਨਾ ਵਾਇਰਸ ਕਾਰਨ ਆਸਟਰੇਲੀਆ ਵਿਚ 30 ਸਤੰਬਰ ਤਕ ਵਿਦੇਸ਼ੀਆਂ ਦੇ ਦੇਸ਼ ਵਿਚ ਆਉਣ 'ਤੇ ਪਾਬੰਦੀ ਦੀ ਵਜ੍ਹਾ ਤੋਂ ਇਸ ਦੌਰੇ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। 

PunjabKesari

ਟੀਮ ਇੰਡੀਆ ਆਸਟਰੇਲੀਆ ਦੌਰੇ 'ਤੇ ਰਹੇਗੀ ਲਾਕਡਾਊਨ 'ਚ : BCCI ਅਧਿਕਾਰੀ
ਰਿਪੋਰਟ ਮੁਤਾਬਕ ਧੂਮਲ ਨੇ ਸਿਡਨੀ ਮਾਰਨਿੰਗ ਹੇਰਾਲਡ ਨੂੰ ਕਿਹਾ ਕਿ ਕ੍ਰਿਕਟ ਸ਼ੁਰੂ ਕਰਨ ਦੇ ਲਈ ਦੌਰਾ ਕਰਨ ਵਾਲੀ ਟੀਮਾਂ ਨੂੰ ਮੇਜ਼ਬਾਨ ਦੇਸ਼ ਵਿਚ ਪਹੁੰਚਣ 'ਤੇ ਖੁਦ ਨੂੰ ਕੁਆਰੰਟਾਈਨ ਕਰਨਾ ਪਵੇਗਾ। ਧੂਮਲ ਨੇ ਕਿਹਾ ਕਿ ਕੋਈ ਬਦਲ ਨਹੀਂ ਹੈ, ਹਰ ਕਿਸੇ ਨੂੰ ਇਹੀ ਕਰਨਾ ਹੋਵੇਗਾ। ਜੇਕਰ ਤੁਸੀਂ ਕ੍ਰਿਕਟ ਸ਼ੁਰੂ ਕਰਨਾ ਚਾਹੁੰਦੇ ਹੋ। 2 ਹਫਤੇ ਰਹਿਣਾ ਜ਼ਿਆਦਾ ਲੰਬਾ ਨਹੀਂ ਹੈ। ਇਹ ਕਿਸੇ ਵੀ ਖਿਡਾਰੀ ਦੇ ਲਈ ਆਦਰਸ਼ ਹੋਵੇਗਾ ਕਿਉਂਕਿ ਜਦੋਂ ਤੁਸੀਂ ਇੰਨੇ ਲੰਬੇ ਸਮੇਂ ਤਕ ਕੁਆਰੰਟਾਈਨ ਰਹਿੰਦੇ ਹਨ ਅਤੇ ਫਿਰ ਦੂਜੇ ਦੇਸ਼ ਵਿਚ ਜਾਂਦੇ ਹਨ ਤਾਂ 2 ਹਫਤੇ ਦੇ ਲਾਕਡਾਊਨ ਵਿਚ ਰਹਿਣਾ ਇਕ ਚੰਗੀ ਚੀਜ਼ ਹੋਵੇਗਾ। ਸਾਨੂੰ ਦੇਖਣਾ ਹੋਵੇਗਾ ਕਿ ਲਾਕਡਾਊਨ ਤੋਂ ਬਾਅਦ ਕੀ ਨਿਯਮ ਹੈ।

PunjabKesari

ਧੂਮਲ ਨੇ ਕਿਹਾ ਇਸ ਸੀਰੀਜ਼ ਦੇ ਮੈਚਾਂ ਦੀ ਗਿਣਤੀ 'ਤੇ ਗੱਲ ਕੀਤੀ, ਕਿਉਂਕਿ ਕ੍ਰਿਕਟ ਆਸਟਰੇਲੀਆ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦੀ ਯੋਜਨਾ ਬਣਾ ਰਿਹਾ ਹੈ। ਧੂਮਲ ਨੇ ਕਿਹਾ ਕਿ ਇਹ ਚਰਚਾ ਲਾਕਡਾਊਨ ਤੋਂ ਪਹਿਲਾਂ ਹੋਈ ਸੀ। ਜੇਕਰ ਵਿੰਡੋ ਉਪਲੱਬਧ ਹੋਈ ਤਾਂ ਇਸ ਦਾ ਫੈਸਲਾ ਬੋਰਡਾਂ ਨੂੰ ਕਰਨਾ ਹੋਵੇਗਾ ਕਿ ਉਹ ਟੈਸਟ ਮੈਚ ਖੇਡਣਾ ਚਾਹੁਣਗੇ ਜਾਂ 2 ਵਨ ਡੇ ਜਾਂ ਸ਼ਾਇਦ 2 ਟੀ-20।


Ranjit

Content Editor

Related News