IND vs SA: ਵਨ ਡੇਅ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਦੇਣਾ ਹੋਵੇਗਾ ਫਿਟਨੈੱਸ ਟੈਸਟ, ਇਹ ਹੈ ਕਾਰਨ
Tuesday, Mar 10, 2020 - 06:04 PM (IST)
ਨਵੀਂ ਦਿੱਲੀ– ਨਿਊਜ਼ੀਲੈਂਡ ਖਿਲਾਫ ਟੀ-20, ਵਨ ਡੇਅ ਅਤੇ ਟੈਸਟ ਸੀਰੀਜ਼ ਖੇਡਣ ਤੋਂ ਬਾਅਦ ਹੁਣ ਟੀਮ ਇੰਡੀਆ ਦਾ ਅਗਲਾ ਮਿਸ਼ਮ ਦੱਖਣੀ ਅਫਰੀਕਾ ਖਿਲਾਫ ਵਨ ਡੇਅ ਸੀਰੀਜ਼ ਹੈ। ਇਸ ਸੀਰੀਜ਼ ਦਾ ਆਗਾਜ਼ 12 ਮਾਰਚ ਤੋਂ ਹੋ ਰਿਹਾ ਹੈ। ਟੀਮ ਇੰਡੀਆ ਦੇ 15 ਮੈਂਬਰਾਂ ਦਾ ਐਲਾਨ ਹੋ ਚੁੱਕਾ ਹੈ। ਹਾਲਾਂਕਿ ਇਸ ਵਿਚਕਾਰ ਇਕ ਵੱਡੀ ਖਬਰ ਆਈ ਹੈ ਕਿ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਵਨ ਡੇਅ ਸੀਰੀਜ਼ ਤੋਂ ਪਹਿਲਾਂ ਫਿਟਨੈੱਸ ਟੈਸਟ ਦੇਣਾ ਹੋਵੇਗਾ। ਭਾਰਤੀ ਟੀਮ ਦੇ ਸਾਰੇ ਖਿਡਾਰੀ ਧਰਮਸ਼ਾਲਾ ਜਾਣ ਤੋਂ ਪਹਿਲਾਂ ਬੈਂਗਲੁਰੂ ਜਾਣਗੇ ਅਤੇ ਉਥੇ ਨੈਸ਼ਨਲ ਕ੍ਰਿਕੇਟ ਅਕਾਦਮੀ ’ਚ ਸਾਰਿਆਂ ਦਾ ਫਿਟਨੈੱਸ ਟੈਸਟ ਹੋਵੇਗਾ। ਹੁਣ ਸਵਾਲ ਇਹ ਹੈ ਕਿ ਆਖਰ ਅਚਾਨਕ ਟੀਮ ਇੰਡੀਆ ਦੇ ਖਿਡਾਰੀਆਂ ਦਾ ਫਿਟਨੈੱਸ ਟੈਸਟ ਕਿਉਂ ਹੋ ਰਿਹਾ ਹੈ?
ਕੋਰੋਨਾਵਾਇਰਸ ਹੈ ਕਾਰਨ?
ਆਮਤੌਰ ’ਤੇ ਖਿਡਾਰੀਆਂ ਦੀ ਚੋਣ ਫਿਟਨੈੱਸ ਟੈਸਟ ਤੋਂ ਬਾਅਦ ਹੁੰਦੀ ਹੈ ਪਰ ਇਥੇ ਕੁਝ ਅਲੱਗ ਹੋ ਰਿਹਾ ਹੈ। 15 ਮੈਂਬਰੀ ਟੀਮ ਚੁਣ ਲਈ ਗਈ ਹੈ ਅਤੇ ਹੁਣ ਬੈਂਗਲੁਰੂ ’ਚ ਫਿਟਨੈੱਸ ਟੈਸਟ ਹੋਣਾ ਹੈ। ਕਿਤੇ ਇਸ ਦਾ ਕਾਰਨ ਕੋਰੋਨਾਵਾਇਰਸ (COVID-19) ਤਾਂ ਨਹੀਂ? ਇਸ ਮਾਮਲੇ ’ਚ ਕੋਈ ਰਿਪੋਰਟ ਤਾਂ ਨਹੀਂ ਹੈ ਪਰ ਹੋ ਸਕਦਾ ਹੈ ਕਿ ਭਾਰਤ ’ਚ ਫੈਲ ਰਹੇ ਕੋਰੋਨਾਵਾਇਰਸ ਨੂੰ ਦੇਖਦੋ ਹੋਏ ਸਾਰੇ ਖਿਡਾਰੀਆਂ ਦਾ ਟੈਸਟ ਹੋ ਰਿਹਾ ਹੋਵੇ। ਜੇਕਰ ਕਿਸੇ ਖਿਡਾਰੀ ’ਚ ਫਲੂ ਵਰਗੇ ਲੱਛਣ ਮਿਲੇ ਤਾਂ ਉਨ੍ਹਾਂ ਦੀ ਜਾਂਚ ਕਰਨ ’ਚ ਕੋਈ ਹਰਜ਼ ਵੀ ਨਹੀਂ। ਖਬਰਾਂ ਮੁਤਾਬਕ, ਭਾਰਤੀ ਕ੍ਰਿਕੇਟ ਟੀਮ ਮੰਗਲਵਾਰ ਨੂੰ ਬੈਂਗਲੁਰੂ ਪਹੁੰਚੇਗੀ ਅਤੇ ਉਥੋਂ ਹੀ ਉਹ ਧਰਮਸ਼ਾਲਾ ਲਈ ਉਡਾਨ ਭਰੇਗੀ ਜਿਥੇ ਪਹਿਲਾ ਵਨ ਡੇਅ ਮੈਚ ਖੇਡਿਆ ਜਾਣਾ ਹੈ।
ਦੱਖਣੀ ਅਫਰੀਕਾ ਦੀ ਟੀਮ ਪਹੁੰਚ ਦਿੱਲੀ
ਦੱਸ ਦੇਈਏ ਕਿ ਦੱਖਣੀ ਅਫਰੀਕਾ ਦੀ ਟੀਮ ਨੇ ਭਾਰਤੀ ਸਰਜਮੀਂ ’ਤੇ ਕਦਮ ਰੱਖ ਦਿੱਤਾ ਹੈ। ਦੱਖਣੀ ਅਫਰੀਕੀ ਟੀਮ ਦਾ ਜਹਾਜ਼ ਨਵੀਂ ਦਿੱਲੀ ਏਅਰਪੋਰਟ ’ਤੇ ਲੈਂਡ ਹੋਇਆ। ਸਾਊਥ ਅਫਰੀਕੀ ਖੇਮੇ ਤੋਂ ਖਬਰ ਇਹ ਹੈ ਕਿ ਉਨ੍ਹਾਂ ਦੇ ਨਾਲ ਮੁੱਖ ਸਿਹਤ ਅਧਿਕਾਰੀ ਡਾਕਟਰ ਸ਼ੋਏਬ ਮਾਂਜਰਾ ਵੀ ਆਏ ਹਨ। ਜਿਨ੍ਹਾਂ ਨੂੰ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਟੀਮ ਦੇ ਨਾਲ ਲਿਆਇਆ ਗਿਆ ਹੈ। ਦੱਸ ਦੇਈਏ ਕਿ ਭਾਰਤ ’ਚ ਕੋਰੋਨਾਵਾਇਰਸ ਦੇ 43 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਹ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ।
ਟੀਮ ਇੰਡੀਆ : ਸ਼ਿਖਰ ਧਵਨ, ਪਿ੍ਰਥਵੀ ਸ਼ਾਅ, ਵਿਰਾਟ ਕੋਹਲੀ (ਕਪਤਾਨ), ਕੇ. ਐੱਲ. ਰਾਹੁਲ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ, ਕੁਲਦੀਪ ਯਾਦਵ ਤੇ ਸ਼ੁਭਮਨ ਗਿੱਲ।
ਦੱਖਣੀ ਅਫਰੀਕੀ ਟੀਮ : ਕਵਿੰਟਨ ਡੀ ਕਾਕ (ਕਪਤਾਨ ਤੇ ਵਿਕਟਕੀਪਰ), ਟੇਮਬਾ ਬਾਵੁਮਾ, ਰੇਸੀ ਵੈਨ ਡੇਰ, ਡੂਸਨ, ਫਾਫ ਡੁ ਪਲੇਸਿਸ, ਕਾਈਲ ਵੇਰੀਏਨੇ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਜਾਨ-ਜਾਨ ਜੋਟਸ, ਐਂਡਿਲੇ ਫੇਹਲੁਕਵੇਓ, ਲੁੰਗੀ ਐਨਗਿਡੀ, ਲੁਥੋ ਸਿਪਾਮਲਾ, ਬੇਊਰਨ ਹੁਰਨ, ਬੇਊਰਨ ਹੁਰੀਯਾਰ, ਜਾਰਜ ਲਿੰਡੇ, ਕੇਸ਼ਵ ਮਹਾਰਾਜ।
3 ਵਨ-ਡੇ ਮੈਚਾਂ ਦਾ ਸ਼ੈਡਿਊਲ ਇਸ ਤਰ੍ਹਾਂ ਹੈ...
1. ਭਾਰਤ ਬਨਾਮ ਦੱਖਣੀ ਅਫਰੀਕਾ, ਪਹਿਲਾ ਮੈਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ
2. ਭਾਰਤ ਬਨਾਮ ਦੱਖਣੀ ਅਫਰੀਕਾ, ਦੂਜਾ ਵਨ-ਡੇ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ, ਲਖਨਊ
3. ਭਾਰਤ ਬਨਾਮ ਦੱਖਣੀ ਅਫਰੀਕਾ, ਤੀਜਾ ਵਨ-ਡੇ ਈਡਨ ਗਾਰਡਨ, ਕੋਲਕਾਤਾ।