ਟੀਮ ਇੰਡੀਆ ਲਈ ਵੱਡੀ ਖ਼ਬਰ ! ਫਿੱਟ ਹੋਇਆ ਇਹ ਧਾਕੜ ਖਿਡਾਰੀ, ਨਿਊਜ਼ੀਲੈਂਡ ਸੀਰੀਜ਼ ਤੋਂ ਪਹਿਲਾਂ ਖੇਡੇਗਾ 2 ਮੈਚ
Friday, Jan 02, 2026 - 03:20 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਤੇ ਟੀਮ ਇੰਡੀਆ ਲਈ ਨਵੇਂ ਸਾਲ ਦੇ ਸ਼ੁਰੂ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਵਨਡੇ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਉਭਰ ਚੁੱਕੇ ਹਨ ਅਤੇ ਮੈਦਾਨ 'ਤੇ ਵਾਪਸੀ ਕਰਨ ਲਈ ਤਿਆਰ ਹਨ। ਨਿਊਜ਼ੀਲੈਂਡ ਵਿਰੁੱਧ 11 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਗਿੱਲ ਆਪਣੀ ਘਰੇਲੂ ਟੀਮ ਪੰਜਾਬ ਵੱਲੋਂ ਵਿਜੇ ਹਜ਼ਾਰੇ ਟਰਾਫੀ ਵਿੱਚ ਹਿੱਸਾ ਲੈਣਗੇ।
ਸੱਟ ਕਾਰਨ ਬਾਹਰ ਰਹੇ ਸਨ ਗਿੱਲ
ਸਰੋਤਾਂ ਅਨੁਸਾਰ ਸ਼ੁਭਮਨ ਗਿੱਲ ਜਦੋਂ ਤੋਂ ਵਨਡੇ ਕਪਤਾਨ ਬਣੇ ਹਨ, ਉਹ ਦੋ ਵਾਰ ਸੱਟ ਦਾ ਸ਼ਿਕਾਰ ਹੋ ਚੁੱਕੇ ਹਨ। ਇਸੇ ਕਾਰਨ ਉਹ ਦੱਖਣੀ ਅਫ਼ਰੀਕਾ ਵਿਰੁੱਧ ਵਨਡੇ ਸੀਰੀਜ਼ ਵਿੱਚ ਹਿੱਸਾ ਨਹੀਂ ਲੈ ਸਕੇ ਸਨ,। ਹਾਲਾਂਕਿ ਉਨ੍ਹਾਂ ਨੇ ਟੀ-20 ਸੀਰੀਜ਼ ਵਿੱਚ ਵਾਪਸੀ ਕੀਤੀ ਸੀ, ਪਰ ਪੈਰ ਦੀ ਸੱਟ ਕਾਰਨ ਉਨ੍ਹਾਂ ਨੂੰ ਆਖਰੀ ਦੋ ਮੈਚਾਂ ਤੋਂ ਫਿਰ ਬਾਹਰ ਹੋਣਾ ਪਿਆ ਸੀ। ਹੁਣ ਪਿਛਲੇ ਕੁਝ ਸਮੇਂ ਤੋਂ ਉਹ ਆਪਣੇ ਘਰ ਅਤੇ ਪੰਜਾਬ ਦੀ ਟੀਮ ਨਾਲ ਲਗਾਤਾਰ ਅਭਿਆਸ ਕਰ ਰਹੇ ਹਨ।
ਜੈਪੁਰ ਵਿੱਚ ਦਿਖਾਉਣਗੇ ਬੱਲੇ ਦਾ ਜੌਹਰ
ਸ਼ੁਭਮਨ ਗਿੱਲ ਸ਼ਨੀਵਾਰ 3 ਜਨਵਰੀ ਨੂੰ ਸਿੱਕਮ ਵਿਰੁੱਧ ਹੋਣ ਵਾਲੇ ਮੁਕਾਬਲੇ ਰਾਹੀਂ ਮੈਦਾਨ ਵਿੱਚ ਕਦਮ ਰੱਖਣਗੇ। ਇਸ ਤੋਂ ਬਾਅਦ ਉਹ 6 ਜਨਵਰੀ ਨੂੰ ਗੋਆ ਵਿਰੁੱਧ ਅਗਲਾ ਮੈਚ ਖੇਡ ਸਕਦੇ ਹਨ। ਪੰਜਾਬ ਦੇ ਇਹ ਦੋਵੇਂ ਮੈਚ ਜੈਪੁਰ ਵਿੱਚ ਖੇਡੇ ਜਾਣਗੇ। ਕਿਉਂਕਿ 7 ਜਨਵਰੀ ਨੂੰ ਭਾਰਤੀ ਟੀਮ ਨਿਊਜ਼ੀਲੈਂਡ ਸੀਰੀਜ਼ ਲਈ ਇਕੱਠੀ ਹੋ ਰਹੀ ਹੈ, ਇਸ ਲਈ ਗਿੱਲ ਪੰਜਾਬ ਦੇ ਤੀਜੇ ਮੈਚ ਵਿੱਚ ਹਿੱਸਾ ਨਹੀਂ ਲੈਣਗੇ।
ਅਰਸ਼ਦੀਪ ਸਿੰਘ ਵੀ ਮੈਦਾਨ 'ਚ ਉਤਰਨਗੇ
ਸਿਰਫ਼ ਗਿੱਲ ਹੀ ਨਹੀਂ, ਸਗੋਂ ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਵੀ ਪੰਜਾਬ ਵੱਲੋਂ ਇਹਨਾਂ ਦੋਵਾਂ ਮੈਚਾਂ ਵਿੱਚ ਖੇਡਣ ਦੀ ਪੂਰੀ ਸੰਭਾਵਨਾ ਹੈ। ਅਰਸ਼ਦੀਪ ਨੂੰ ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਅਤੇ ਆਉਣ ਵਾਲੇ ਟੀ-20 ਵਿਸ਼ਵ ਕੱਪ 2026 ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ 3 ਜਨਵਰੀ ਨੂੰ ਹੋਣਾ ਹੈ। ਗਿੱਲ ਦੀ ਵਾਪਸੀ ਨਾਲ ਭਾਰਤੀ ਬੱਲੇਬਾਜ਼ੀ ਕ੍ਰਮ ਨੂੰ ਵੱਡੀ ਮਜ਼ਬੂਤੀ ਮਿਲੇਗੀ
ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
