ਟੀਮ ਇੰਡੀਆ ਦੇ ਕ੍ਰਿਕਟਰ ਰਾਹੁਲ ਤੇਵਤੀਆ ਨੇ ਕੀਤਾ ਵਿਆਹ, ਕਈ ਸਟਾਰ ਕ੍ਰਿਕਟਰਾਂ ਨੇ ਕੀਤੀ ਸ਼ਿਰਕਤ
Tuesday, Nov 30, 2021 - 04:25 PM (IST)

ਨਵੀਂ ਦਿੱਲੀ- ਰਾਜਸਥਾਨ ਰਾਇਲਸ ਦੇ ਖ਼ਤਰਨਾਕ ਆਲਰਾਊਂਡਰ ਰਾਹੁਲ ਤੇਵਤੀਆ ਨੇ ਆਪਣੀ ਮੰਗੇਤਰ ਰਿਧੀ ਪੰਨੂ ਨਾਲ ਐਤਵਾਰ ਨੂੰ ਵਿਆਹ ਕੀਤਾ। ਇਸ ਸਾਲ 3 ਫਰਵਰੀ ਨੂੰ ਰਿਧੀ ਨਾਲ ਸਗਾਈ ਕਰਨ ਵਾਲੇ ਰਾਹੁਲ ਨੇ ਹੁਣ ਸ਼ਾਹੀ ਅੰਦਾਜ਼ 'ਚ ਰਿਧੀ ਨਾਲ 7 ਫੇਰੇ ਲਏ। ਰਾਹੁਲ ਤੇ ਰਿਧੀ ਦੇ ਵਿਆਹ 'ਚ ਕਈ ਸਟਾਰ ਕ੍ਰਿਕਟਰ ਵੀ ਸ਼ਾਮਲ ਹੋਏ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵਿਆਹ ਸਮਾਗਮ ਦੀਆਂ ਕਈ ਤਸਵੀਰਾਂ ਖ਼ੂਬ ਵਾਇਰਲ ਹੋ ਰਹੀਆਂ ਹਨ।
ਸਮਾਗਮ 'ਚ ਸ਼ਾਮਲ ਹੋਏ ਕਈ ਸਟਾਰ ਕ੍ਰਿਕਟਰ
ਰਾਹੁਲ ਤੇ ਰਿਧੀ ਦੇ ਵਿਆਹ 'ਚ ਭਾਰਤ ਦੇ ਵੱਡੇ-ਵੱਡੇ ਕ੍ਰਿਕਟਰ ਸ਼ਾਮਲ ਹੋਏ ਸਨ। ਭਾਰਤੀ ਟੀਮ ਦੇ ਧਾਕੜ ਓਪਨਰ ਸ਼ਿਖਰ ਧਵਨ, ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ, ਨਿਤੀਸ਼ ਰਾਣਾ ਤੇ ਮੋਹਿਤ ਸ਼ਰਮਾ ਨੂੰ ਰਾਹੁਲ ਤੇਵਤੀਆ ਦੇ ਵਿਆਹ 'ਚ ਦੇਖਿਆ ਗਿਆ। ਜਦਕਿ ਯੁਜਵੇਂਦਰ ਚਾਹਲ ਤੇ ਉਸ ਦੀ ਪਤਨੀ ਧਨਸ਼੍ਰੀ ਵਰਮਾ ਵੀ ਰਾਹੁਲ ਤੇ ਰਿਧੀ ਨੂੰ ਵਧਾਈ ਦੇਣ ਪੁੱਜੇ।
ਇਕ ਓਵਰ 'ਚ ਮਾਰੇ ਸਨ 5 ਛੱਕੇ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਯੂ. ਏ. ਈ. 'ਚ ਖੇਡੇ ਗਏ ਆਈ. ਪੀ. ਐੱਲ. ਟੂਰਨਾਮੈਂਟ ਦੇ ਦੌਰਾਨ ਇਕ ਮੈਚ 'ਚ ਰਾਹੁਲ ਤੇਵਤੀਆ ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਇਕ ਓਵਰ 'ਚ ਪੰਜ ਛੱਕੇ ਲਾ ਕੇ ਰਾਜਸਥਾਨ ਰਾਇਲਜ਼ ਦੀ ਟੀਮ ਨੂੰ ਜਿੱਤ ਦਿਵਾਈ ਸੀ। ਰਾਹੁਲ ਤੇਵਤੀਆ ਦੀ ਧਮਾਕੇਦਾਰ ਪਾਰੀ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਰਾਹੁਲ ਤੇਵਤੀਆ ਨੇ ਆਈ. ਪੀ. ਐੱਲ. ਦੇ 13ਵੇਂ ਸੀਜ਼ਨ 'ਚ ਖੇਡੇ ਗਏ 14 ਮੁਕਾਬਲਿਆਂ 'ਚ 139.34 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹੋਏ 255 ਦੌੜਾਂ ਬਣਾਈਆਂ, ਜਦਕਿ ਗੇਂਦਬਾਜ਼ੀ 'ਚ ਰਾਹੁਲ ਨੇ 10 ਵਿਕਟਾਂ ਆਪਣੇ ਨਾਂ ਕੀਤੀਆਂ ਸਨ ਤੇ ਇਕਾਨਮੀ ਰੇਟ ਵੀ ਸਿਰਫ਼ 7.08 ਦਾ ਰਿਹਾ ਸੀ।
ਇਹ ਵੀ ਪੜ੍ਹੋ : IPL 2022 : KL ਰਾਹੁਲ ਤੇ ਰਾਸ਼ਿਦ ਖ਼ਾਨ 'ਤੇ ਲੱਗ ਸਕਦੈ ਇਕ ਸਾਲ ਦਾ ਬੈਨ, ਜਾਣੋ ਵਜ੍ਹਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।