ਟੀਮ ਇੰਡੀਆ ਦਾ ਕੋਚ ਬਣਨ ਦੀ ਦੌੜ ਵਿਚ ਇਹ 4 ਧਾਕੜ ਖਿਡਾਰੀ ਹਨ ਸਭ ਤੋਂ ਅੱਗੇ
Wednesday, Jul 24, 2019 - 05:20 PM (IST)

ਸਪੋਰਟਸ ਡੈਸਕ : ਵਰਲਡ ਕੱਪ ਦੇ ਬਾਅਦ ਤੋਂ ਭਾਰਤੀ ਟੀਮ ਦੇ ਹੈੱਡ ਕੋਚ ਤੋਂ ਲੈ ਕੇ ਬਾਕੀ ਦੇ ਸਟਾਫ ਨੂੰ ਬਦਲਣ ਦੀਆਂ ਤਿਆਰੀਆਂ ਜ਼ੋਰਾਂ 'ਤ ਚੱਲ ਰਹੀਆਂ ਹਨ। ਇਸ ਦੇ ਲਈ ਬੀ. ਸੀ. ਸੀ. ਆਈ. ਨੇ ਇਕ ਨੋਟਿਸ ਜਾਰੀ ਕਰ ਕੇ ਸਾਰੇ ਖਿਡਾਰੀਆਂ ਆਵੇਦਨ ਮੰਗੇ ਸੀ। ਹੁਣ 30 ਜੁਲਾਈ ਨੂੰ ਇਹ ਫੈਸਲਾ ਹੋਵੇਗਾ ਕਿ ਭਾਰਤੀ ਟੀਮ ਦਾ ਨਵਾਂ ਹੈੱਡ ਕੋਚ ਕਿਸ ਨੂੰ ਬਣਾਇਆ ਜਾਵੇਗਾ। ਰਵੀ ਸ਼ਾਸਤਰੀ ਨੂੰ ਕੋਚ ਬਣਨ ਲਈ ਕੋਈ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਪਵੇਗੀ ਪਰ ਬਾਕੀ ਸਟਾਫ ਨੂੰ ਇਸ ਪ੍ਰਣਾਲੀ ਤੋਂ ਗੁਜ਼ਰਨਾ ਪਵੇਗਾ। ਇਸ ਸਮੇਂ ਭਾਰਤੀ ਟੀਮ ਦਾ ਕੋਚ ਬਣਨ ਦੀ ਦੌੜ ਵਿਚ ਸਭ ਤੋਂ ਉੱਪਰ 4 ਖਿਡਾਰੀਆਂ ਦਾ ਨਾਂ ਚੱਲ ਰਿਹਾ ਹੈ ਜਿਸ ਵਿਚ 3 ਵਿਦੇਸ਼ੀ ਅਤੇ 1 ਭਾਰਤੀ ਖਿਡਾਰੀ ਹੈ।
ਮਹੇਲਾ ਜੈਵਰਧਨੇ
ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਜੈਵਰਧਨੇ ਦਾ ਨਾਂ ਇਸ ਸੂਚੀ ਵਿਚ ਸਭ ਤੋਂ ਉੱਪਰ ਚਲ ਰਿਹਾ ਹੈ। ਮਹੇਲਾ ਇਸ ਸਮੇਂ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਦੇ ਹੈੱਡ ਕੋਚ ਹਨ। ਉਸਦੀ ਹੀ ਕੋਚਿੰਗ ਵਿਚ ਮੁੰਬਈ ਨੇ 3 ਵਿਚੋਂ 2 ਵਾਰ ਆਈ. ਪੀ. ਐੱਲ. ਖਿਤਾਬ ਜਿੱਤਿਆ ਹੈ। ਮਹੇਲਾ ਆਪਣੇ ਸਮੇਂ ਵਿਚ ਬਿਹਤਰੀਨ ਬੱਲੇਬਾਜ਼ ਵੀ ਰਹਿ ਚੁੱਕੇ ਹਨ। ਅਜਿਹੇ 'ਚ ਜੇਕਰ ਮਹੇਲਾ ਵਰਗਾ ਕੋਚ ਭਾਰਤ ਨੂੰ ਮਿਲਦਾ ਹੈ ਤਾਂ ਭਾਰਤੀ ਟੀਮ ਹੋਰ ਮਜ਼ਬੂਤ ਹੋ ਜਾਵੇਗੀ।
ਟਾਮ ਮੂਡੀ
ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਬੱਲੇਬਾਜ਼ ਟਾਮ ਮੂਡੀ ਵੀ ਇਸ ਦੌੜ ਵਿਚ ਦੂਜੇ ਨੰਬਰ 'ਤੇ ਹਨ। ਟਾਮ ਇਸ ਸਮੇਂ ਆਈ. ਪੀ. ਐੱਲ. ਵਿਚ ਹੈਦਰਾਬਾਦ ਦੇ ਕੋਚ ਹਨ। ਉਸਦੀ ਕੋਚਿੰਗ ਵਿਚ ਹੀ ਹੈਦਰਾਬਾਦ ਨੇ 2016 ਵਿਚ ਆਈ. ਪੀ. ਐੱਲ. ਦੀ ਟ੍ਰਾਫੀ ਜਿੱਤੀ ਸੀ। ਇੰਨਾ ਹੀ ਨਹੀਂ 2007 ਵਿਚ ਉਸਦੀ ਕੋਚਿੰਗ ਵਿਚ ਹੀ ਸ਼੍ਰੀਲੰਕਾ ਟੀਮ ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚੀ ਸੀ।
ਗੈਰੀ ਕਰਸਟਨ
ਦੱਖਣੀ ਅਫਰੀਕਾ ਦਾ ਇਹ ਖਿਡਾਰੀ ਪਹਿਲਾ ਵੀ ਭਾਰਤੀ ਟੀਮ ਦਾ ਕੋਚ ਰਹਿ ਚੁੱਕਾ ਹੈ। ਕਰਸਟਨ ਦੀ ਕੋਚਿੰਗ ਵਿਚ ਹੀ ਭਾਰਤ ਨੇ 2011 ਵਰਲਡ ਕੱਪ ਖਿਤਾਬ 'ਤੇ ਕਬਜਾ ਕੀਤਾ ਸੀ। ਗੈਰੀ ਨੂੰ ਇਕ ਵਾਰ ਫਿਰ ਤੋਂ ਇਸ ਅਹੁਦੇ ਲਈ ਚੁਣਿਆ ਜਾ ਸਕਦਾ ਹੈ।
ਵਰਿੰਦਰ ਸਹਿਵਾਗ
ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਵੀ ਭਾਰਤੀ ਟੀਮ ਦੇ ਹੈੱਡ ਕੋਚ ਬਣਨਾ ਚਾਹੁੰਦੇ ਹਨ। 2017 ਵਿਚ ਵੀ ਵਰਿੰਦਰ ਸਹਿਵਾਗ ਨੇ ਹੈੱਡ ਕੋਚ ਲਈ ਅਪਲਾਈ ਕੀਤਾ ਸੀ ਪਰ ਉਸ ਸਮੇਂ ਸਹਿਵਾਗ ਦੀ ਚੋਣ ਨਹੀਂ ਹੋ ਸਕੀ ਸੀ। ਹੁਣ 2019 ਵਿਚ ਇਕ ਵਾਰ ਫਿਰ ਤੋਂ ਸਹਿਵਾਗ ਦੇ ਕੋਲ ਮੌਕਾ ਹੈ ਭਾਰਤੀ ਕ੍ਰਿਕਟ ਟੀਮ ਦਾ ਹੈੱਡ ਕੋਚ ਬਣਨ ਦਾ।