ਏਸ਼ੀਆ ਕੱਪ 2022 ਲਈ ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ

Monday, Aug 08, 2022 - 10:56 PM (IST)

ਸਪੋਰਟਸ ਡੈਸਕ : 28 ਅਗਸਤ ਤੋਂ ਸ਼ੁਰੂ ਹੋ ਰਹੇ ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ’ਚ ਵਿਰਾਟ ਕੋਹਲੀ ਤੋਂ ਇਲਾਵਾ ਕੇ.ਐੱਲ. ਰਾਹੁਲ ਦੀ ਵਾਪਸੀ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਟੀਮ ’ਚ ਅਸ਼ਵਿਨ ਅਤੇ ਬਿਸ਼ਨੋਈ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਬੁਮਰਾਹ ਪਹਿਲਾਂ ਹੀ ਸੱਟ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋ ਚੁੱਕੇ ਹਨ। ਅਜਿਹੀ ਹਾਲਤ ’ਚ ਉਨ੍ਹਾਂ ਦੀ ਜਗ੍ਹਾ ਅਰਸ਼ਦੀਪ ਸਿੰਘ ਅਤੇ ਅਵੇਸ਼ ਖਾਨ ਦੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਆ ਗਈ ਹੈ। ਦੇਖੋ ਟੀਮ-

ਏਸ਼ੀਆ ਕੱਪ ਲਈ ਭਾਰਤੀ ਟੀਮ

ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਦੀਪਕ ਹੁੱਡਾ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਅਵੇਸ਼ ਖਾਨ।

ਇਹ ਖ਼ਬਰ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਟੇਬਲ ਟੈਨਿਸ ’ਚ ਸ਼ਰਤ ਕਮਲ ਨੇ ਜਿੱਤਿਆ ਸੋਨ ਤਮਗਾ

ਵਿੰਡੀਜ਼ ਦੌਰੇ ’ਤੇ ਖ਼ਰਾਬ ਪ੍ਰਦਰਸ਼ਨ ਕਾਰਨ ਸ਼੍ਰੇਅਸ ਅਈਅਰ ਨੂੰ ਟੀਮ ’ਚੋਂ ਆਪਣੀ ਜਗ੍ਹਾ ਗੁਆਉਣੀ ਪਈ। ਉਨ੍ਹਾਂ ਦੀ ਥਾਂ ਬੀ.ਸੀ.ਸੀ.ਆਈ. ਨੇ ਦੀਪਕ ਹੁੱਡਾ ਨੂੰ ਤਰਜੀਹ ਦਿੱਤੀ ਹੈ। ਇਸੇ ਤਰ੍ਹਾਂ ਸੰਜੂ ਸੈਮਸਨ ਨੂੰ ਵੀ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। ਸੰਜੂ ਨੂੰ ਜਿੰਨੇ ਵੀ ਮੌਕੇ ਮਿਲੇ, ਉਨ੍ਹਾਂ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਪਰ ਉਹ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ’ਚ ਸਫਲ ਨਹੀਂ ਹੋ ਸਕਿਆ। ਬੀ.ਸੀ.ਸੀ.ਆਈ. ਉਸ ​ਦੀ ਥਾਂ ਸੂਰਿਆਕੁਮਾਰ ਯਾਦਵ ਤੋਂ ਸੰਤੁਸ਼ਟ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਈਸ਼ਾਨ ਕਿਸ਼ਨ ਨੂੰ ਵੀ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। ਹਾਲਾਂਕਿ ਇਸ ਟੀਮ ’ਚ ਸ਼੍ਰੇਅਸ ਅਈਅਰ, ਅਕਸ਼ਰ ਪਟੇਲ ਅਤੇ ਦੀਪਕ ਚਾਹਰ ਨੂੰ ਸਟੈਂਡ ਬੁਆਏ ਦੇ ਤੌਰ ’ਤੇ ਰੱਖਿਆ ਗਿਆ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ

PunjabKesari

ਅਜਿਹਾ ਹੈ ਏਸ਼ੀਆ ਕੱਪ ਦਾ ਸ਼ਡਿਊਲ 

ਗਰੁੱਪ ਏ

ਭਾਰਤ ਬਨਾਮ ਪਾਕਿਸਤਾਨ : 28 ਅਗਸਤ, ਦੁਬਈ
ਭਾਰਤ ਬਨਾਮ ਕੁਆਲੀਫਾਇਰ : 31 ਅਗਸਤ, ਦੁਬਈ
ਪਾਕਿਸਤਾਨ ਬਨਾਮ ਕੁਆਲੀਫਾਇਰ : 2 ਸਤੰਬਰ, ਸ਼ਾਰਜਾਹ

ਗਰੁੱਪ ਏ

ਸ਼੍ਰੀਲੰਕਾ ਬਨਾਮ ਅਫ਼ਗਾਨਿਸਤਾਨ : 27 ਅਗਸਤ, ਦੁਬਈ
ਬੰਗਲਾਦੇਸ਼ ਬਨਾਮ ਅਫ਼ਗਾਨਿਸਤਾਨ : 30 ਅਗਸਤ, ਸ਼ਾਰਜਾਹ
ਸ਼੍ਰੀਲੰਕਾ ਬਨਾਮ ਬੰਗਲਾਦੇਸ਼ : 1 ਸਤੰਬਰ, ਦੁਬਈ

ਇਸ ਤੋਂ ਬਾਅਦ 3 ਤੋਂ 9 ਸਤੰਬਰ ਤੱਕ ਸੁਪਰ 4 ਦੇ ਮੁਕਾਬਲੇ ਹੋਣਗੇ। 11 ਸਤੰਬਰ ਨੂੰ ਦੁਬਈ ਦੇ ਮੈਦਾਨ ’ਤੇ ਫਾਈਨਲ ਹੋਵੇਗਾ।

ਏਸ਼ੀਆ ਕੱਪ ’ਚ ਭਾਰਤ ਦਾ ਪ੍ਰਦਰਸ਼ਨ

ਭਾਰਤ ਨੇ 1984 ਤੋਂ ਲੈ ਕੇ 2018 ਤੱਕ 12 ਵਾਰ ਏਸ਼ੀਆ ਕੱਪ ’ਚ ਹਿੱਸਾ ਲਿਆ ਹੈ। ਉਸ ਨੇ ਸਭ ਤੋਂ ਵੱਧ ਸੱਤ ਵਾਰ ਇਹ ਖਿਤਾਬ ਜਿੱਤਿਆ ਹੈ। ਭਾਰਤ ਡਿਫੈਂਡਿੰਗ ਚੈਂਪੀਅਨ ਵੀ ਹੈ। ਉਸ ਨੇ ਏਸ਼ੀਆ ਕੱਪ ’ਚ ਹੁਣ ਤੱਕ 49 ਮੈਚ ਖੇਡ ਕੇ 31 ਜਿੱਤੇ ਹਨ। 16 ’ਚ ਉਸ ਨੂੰ ਹਾਰ, ਇਕ ਟਾਈ ਅਤੇ ਇਕ ਦਾ ਨਤੀਜਾ ਨਹੀਂ ਨਿਕਲਿਆ।


Manoj

Content Editor

Related News