...ਤਾਂ ਇਸ ਲਈ ਇੰਗਲੈਂਡ ਦੀ ਜਿੱਤ ਲਈ ਦੁਆ ਕਰਣਗੇ ਟੀਮ ਇੰਡੀਆ ਦੇ ਫੈਨਜ਼

Wednesday, Jun 27, 2018 - 12:58 PM (IST)

...ਤਾਂ ਇਸ ਲਈ ਇੰਗਲੈਂਡ ਦੀ ਜਿੱਤ ਲਈ ਦੁਆ ਕਰਣਗੇ ਟੀਮ ਇੰਡੀਆ ਦੇ ਫੈਨਜ਼

ਨਵੀਂ ਦਿੱਲੀ—ਇੰਗਲੈਂਡ ਦੌਰਾ ਟੀਮ ਇੰਡੀਆ ਦੇ ਲਈ ਇਕ ਲਿਟਸਨ ਟੈਸਟ ਦੀ ਤਰ੍ਹਾ ਹੈ, ਸਾਰੇ ਭਾਰਤੀ ਫੈਨਜ਼ ਟੀਮ ਇੰਡੀਆ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਉਹ ਇੰਗਲੈਂਡ ਟੀਮ ਦੀ ਜਿੱਤ ਦੀ ਦੁਆ ਕਰਣਗੇ। ਦਰਅਸਲ ਟੀਮ ਇੰਡੀਆ ਨੂੰ ਇੰਗਲੈਂਡ ਦੇ ਖਿਲਾਫ ਭਿੜਨ ਤੋਂ ਪਹਿਲਾਂ ਆਇਰਲੈਂਡ ਤੋਂ 27 ਜੂਨ ਨੂੰ ਮੁਕਾਬਲਾ ਕਰਨਾ ਹੈ। ਉੱਥੇ ਇੰਗਲਿਸ਼ ਟੀਮ ਨੂੰ ਇਸੇ ਦਿਨ ਆਸਟ੍ਰੇਲੀਆ ਨਾਲ ਇਕਲੌਤਾ ਟੀ20 ਮੈਚ ਖੇਡਣਾ ਹੈ।
ਆਇਰਲੈਂਡ ਦੀ ਟੀਮ ਕਮਜ਼ੋਰ ਹੈ ਅਜਿਹੇ 'ਚ ਟੀਮ ਇੰਡੀਆ ਉਸਨੂੰ ਹਰਾ ਸਕਦੀ ਹੈ। ਉੱਥੇ ਜੇਕਰ ਆਸਟ੍ਰੇਲੀਆਈ ਟੀਮ ਨੂੰ ਇੰਗਲੈਂਡ ਦੀ ਟੀਮ ਇਕਲੌਤੇ ਟੀ-20 ਮੈਚ 'ਚ ਹਰਾ ਦਿੰਦੀ ਹੈ ਤਾਂ ਉਸ ਨਾਲ ਟੀਮ ਇੰਡੀਆ ਦੀ ਰੈਂਕਿੰਗ ਕਾਫੀ ਸੁਧਰ ਜਾਵੇਗੀ। ਇੰਗਲੈਂਡ ਦੇ ਆਸਟ੍ਰੇਲੀਆ ਦੇ ਖਿਲਾਫ ਜਿੱਤਦੇ ਹੀ ਟੀਮ ਇੰਡੀਆ ਨੰਬਰ 3 ਤੋਂ ਨੰਬਰ 2 'ਤੇ ਪਹੁੰਚ ਜਾਵੇਗੀ, ਟੀਮ ਇੰਡੀਆ ਦੇ 123 ਟੀ20 ਅੰਕ ਹੋ ਜਾਣਗੇ ਉੱਥੇ ਆਸਟ੍ਰੇਲੀਆ ਇਕ ਮੈਚ ਹਾਰਦੇ ਹੀ 122 ਅੰਕ ਦੇ ਨਾਲ ਤੀਜੇ ਨੰਬਰ 'ਤੇ ਲੁੜਕ ਜਾਵੇਗੀ। ਅਜਿਹੇ 'ਚ ਸਾਰੇ ਭਾਰਤੀ ਫੈਨਜ਼ ਟੀਮ ਇੰਡੀਆ ਦੀ ਜਿੱਤ ਦੇ ਬਾਅਦ ਇੰਗਲੈਂਡ ਦੇ ਜੇਤੂ ਬਣਨ ਦੀ ਪ੍ਰਾਥਨਾ ਵੀ ਕਰਣਗੇ।

-ਵਨਡੇ 'ਚ ਵੀ ਨੰਬਰ 1 ਬਣਨ ਦਾ ਮੌਕਾ
ਵੈਸੇ ਟੀਮ ਇੰਡੀਆ ਨੂੰ ਇੰਗਲੈਂਡ ਦੇ ਖਿਲਾਫ ਟੀ20 ਸੀਰੀਜ਼ ਖੇਡਣ ਦੇ ਬਾਅਦ 3 ਮੈਚਾਂ ਦੀ ਵਨਡੇ ਸੀਰੀਜ਼ ਵੀ ਖੇਡਣੀ ਹੈ। ਟੀਮ ਇੰਡੀਆ ਜੇਕਰ ਇੰਗਲੈਂਡ ਨੂੰ 3-0 ਤੋਂ ਵਨਡੇ ਸੀਰੀਜ਼ ਹਰਾ ਦਿੰਦੀ ਹੈ ਤਾਂ ਉਹ ਦੁਨੀਆ ਦੀ ਨੰਬਰ 1 ਵਨਡੇ ਟੀਮ ਬਣ ਜਾਵੇਗੀ। ਫਿਲਹਾਲ ਨੰਬਰ 1 ਦੀ ਕੁਰਸੀ 'ਤੇ ਇੰਗਲੈਂਡ ਨੇ ਕਬਜਾ ਕਰ ਰੱਖਿਆ ਹੈ।


Related News