17 ਸਾਲਾਂ ਬਾਅਦ ਟੀਮ ਇੰਡੀਆ ਦੀ ਜਿੱਤ ਇਤਿਹਾਸਕ : ਅਮਰਜੀਤ ਮਹਿਤਾ

Monday, Jul 01, 2024 - 11:40 AM (IST)

17 ਸਾਲਾਂ ਬਾਅਦ ਟੀਮ ਇੰਡੀਆ ਦੀ ਜਿੱਤ ਇਤਿਹਾਸਕ : ਅਮਰਜੀਤ ਮਹਿਤਾ

ਬਠਿੰਡਾ – ਭਾਰਤ ਦੀ ਟੀ-20 ਵਿਸ਼ਵ ਕੱਪ ਵਿਚ ਇਤਿਹਾਸਕ ਜਿੱਤ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ ਕਿ 17 ਸਾਲਾਂ ਬਾਅਦ ਇਹ ਪਲ ਦੇਸ਼ ਲਈ ਬਹੁਤ ਹੀ ਇਤਿਹਾਸਕ ਅਤੇ ਖੁਸ਼ੀ ਵਾਲਾ ਬਣ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਦੇ ਨਾਂ 'ਤੇ ਇਕ ਹੋਰ ਰਿਕਾਰਡ, ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ 'ਚ ਹੋਈ ਬੱਲੇ-ਬੱਲੇ

ਉਨ੍ਹਾਂ ਕਿਹਾ ਕਿ ਅੱਜ 140 ਕਰੋੜ ਦੇਸ਼ ਵਾਸੀ ਟੀਮ ਇੰਡੀਆ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟੀਮ ਇੰਡੀਆ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ ਪੂਰੇ ਦੇਸ਼ ਨੂੰ ਟੀਮ ਇੰਡੀਆ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਬੀ. ਸੀ. ਸੀ. ਆਈ. ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਹੋਣਹਾਰ ਖਿਡਾਰੀਆਂ ਨੂੰ ਅੱਗੇ ਲਿਆਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਵੀ ਉਹ ਟੀਮ ਇੰਡੀਆ ’ਚ ਸਥਾਨ ਹਾਸਲ ਕਰ ਸਕਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News